ਵਿਦਿਆਰਥੀ ਆਪ ਤੈਯ ਕਰ ਸਕਦੇ ਹਨ ਆਪਣਾ ਭਵਿੱਖ-ਰਮਨੀਕ ਸਿੰਘ
ਜਲੰਧਰ 30 ਮਈ (ਜਸਵਿੰਦਰ ਆਜ਼ਾਦ)- ਕੌਨ ਕਹਟਾ ਹੈ ਆਸਮਾਂ ਮੇਂ ਛੇਦ ਨਹੀਂ ਹੋਤਾ, ਏਕ ਪੱਥਰ ਤੋ ਤਬੀਯਤ ਸੇ ਉਛਾਲੋ ਯਾਰੋ। ਦਿਲ ਵਿੱਚ ਮੰਜ਼ਿਲ ਪਾਉਣ ਦੀ ਚਾਹ ਹੋਵੇ ਅਤੇ ਨਣਰ ਵਿੱਚ ਮਛਲੀ ਦੀ ਅੱਖ ਹੋਵੇ ਤਾਂ ਅਰਜੁਨ ਕਦੀ ਹਾਰ ਨਹੀਂ ਸਕਦਾ। ਇਹ ਸ਼ਬਦ (ਸਦਰਨ ਕੈਲੀਫੋਰਨਿਆ ਯੂਨਿਵਿਸਿਟੀ ਤੋਂ ਬੈਚਲਰ ਆੱਫ ਸਾਇੰਸ ਇਨ ਬਿਜ਼ਨਸ ਐਡਮਿਨੀਸਟਰੇਸ਼ਨ) ਦੀ ਸਿੱਖਿਆ ਪ੍ਰਾਪਤ ਕਰ ਰਹੇ ਰਮਨੀਕ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕ ਹੇ। ਉਨਾਂ੍ਹ ਕਿਹਾ ਕਿ ਹਰ ਵਿਦਿਆਰਥੀ ਆਪ ਆਪਣਾ ਭਵਿੱਖ ਬਣਾ ਸਕਦਾ ਹੈ, ਜੇ ਮਨ ਵਿੱਚ ਆਤਮਵਿਸ਼ਵਾਸ ਭਰਿਆ ਹੋਵੇ। ਰਮਨੀਕ ਸਿੰਘ ਨੇ ਆਪਣੇ ਜੀਵਨ ਦੇ ਅਮੁੱਲ ਤਜ਼ਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਬਿਨਾਂ ਮਕਸਦ ਦੇ ਵਿਦਿਆਰਥੀ ਜੀਵਨ ਦਿਸ਼ਾਹੀਣ ਹੈ। ਰਮਨਬੀਕ ਨੇ ਕਿਹਾ ਕਿ ਬਾਰ੍ਹਵੀਂ ਤੋਂ ਬਾਅਦ ਵਿਦੇਸ ਜਾਣ ਵਾਲੇ ਵਿਦਿਆਰਥੀ ਆਪਣੀ ਸਕੂਲੀ ਸਿਖਿੱਆ ਵੱਲ ਪੂਰਾ ਧਿਆਨ ਦੇਣ। ਪੜ੍ਹਾਈ ਦੇ ਨਾਲ ਨਾਲ ਸਹਾਇਕ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣ। ਵਿਦੇਸ਼ ਵਿੱਚ ਪੜ੍ਹਾਈ ਦੇ ਨਾਲ ਨਾਲ ਪਾਰਟ ਟਾਇਮ ਨੋਕਰੀ ਕਰ ਕੇ ਆਪਣਾ ਜੇਬਖ਼ਰਚ ਪੂਰਾ ਕੀਤਾ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਬਾਰ੍ਹਲਿਆਂ ਯੂਨਿਵਰਸਟੀਜ਼ ਵਿੱਚ ਮਾਹੌਲ ਬਹੁਤ ਚੰਗਾ ਹੁੰਦਾ ਹੈ ਅਤੇ ਅਧਿਆਪਕ ਬੜੇ ਦੋਸਤਾਨਾ ਵਿਵਹਾਰ ਦੇ ਹੁੰਦੇ ਹਨ। ਰਮਨੀਕ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਇੱਕ ਸਵਾਲ ਦੇ ਜਵਾਬ ਵਿੱਚ ਭਾਵੁਕ ਹੋ ਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਰਗਦਰਸ਼ਕ ਉਨ੍ਹਾਂ ਦੇ ਦਾਦਾ ਜੀ ਸਰਦਾਰ ਗੁਰਬਚਨ ਸਿੰਘ ਜੀ ਅਤੇ ਪਿਤਾ ਤਰਵਿੰਦਰ ਸਿੰਘ ਜੀ ਹਨ ਅਤੇ ਉਸ ਦੀ ਸਫਲਤਾ ਦਾ ਸ਼ੈ੍ਰਅ ਵੀ ਉਨ੍ਹਾਂ ਨੂੰ ਜਾਂਦਾ ਹੈ। ਇਸ ਸੈਮੀਨਾਰ ਵਿੱਚ ਡਿਪਸ ਚੇਨ ਦੇ ਚੇਅਰਮੈਨ ਗੁਰਬਚਨ ਸਿੰਘ, ਸੀ. ਈ. ੳ. ਮੋਨਿਕਾ ਮੰਡੋਤਰਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਸਕੂਲ ਦੇ ਪ੍ਰਿਸੀਪਲ ਪੰਕਜ ਚੌਪੜਾ ਨੇ ਸੈਮੀਨਾਰ ਦੀ ਅਗਵਾਈ ਕੀਤੀ। ਮੁੱਖ ਸਪੀਕਰ ਦਾ ਸਵਾਗਤ ਗੁਲਦਸਤਾ ਦੇ ਕੇ ਕੀਤਾ ਗਿਆ। ਸੈਮੀਨਾਰ ਦੇ ਅੰਤ ਵਿੱਚ ਨੀਲੂ ਬਾਵਾ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਰਮਨੀਕ ਵੱਲੋਂ ਦਿੱਤੀ ਸੇਧ ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ।
0 comments:
Post a Comment