ਜਲੰਧਰ 28 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਵਲੋਂ ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਐਂਡ ਟੇਕਨੋਲਾਜੀ ਦੀ ਬੀ.ਟੇਕ (ਈ.ਸੀ.ਈ) ਦੀ ਵਿਦਿਆਰਥਣ ਕਨਿਕਾ ਸ਼ਰਮਾ ਦੀ ਪੜਾਈ ਦੇ ਪ੍ਰਤੀ ਲਗਨ ਦੇਖਦੇ ਹੋਏ ਵਿਦਿਆਰਥਣ ਦੀ ਪੂਰੀ ਪੜਾਈ ਸਪਾਂਸਰ ਕੀਤੀ ਗਈ। ਇਸਦੇ ਨਾਲ ਹੀ ਸੇਂਟ ਸੋਲਜਰ ਗਰੁੱਪ ਦੁਆਰਾ ਵਿਦਿਆਰਥੀਆਂ ਲਈ ਸਮੇਂ ਸਮੇਂ ਤੇ ਕਰਵਾਏ ਜਾਂਦੀ ਕੈਂਪਸ ਪਲੇਸਮੇਂਟ ਡਰਾਇਵ ਵਿੱਚ ਵਿਦਿਆਰਥਣ ਕਨਿਕਾ ਸ਼ਰਮਾ ਦੀ ਪਲੇਸਮੇਂਟ ਟੀ. ਸੀ.ਟੀ (ਟੇਸਟਿੰਗ ਕੈਂਪਸ ਇਨ ਟੇਸਟਿੰਗ, ਦਿੱਲੀ) ਕੰਪਨੀ ਵਿੱਚ ਕਰਵਾਈ ਗਈ। ਵਿਦਿਆਰਥਣ ਕਨਿਕਾ ਸ਼ਰਮਾ ਨੇ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਸੇਂਟ ਸੋਲਜਰ ਗਰੁਪ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਹ ਦੀ ਬੀ.ਟੈਕ ਦੇ ਸਾਰੇ ਸੈਮੇਸਟਰਾਂ ਦੀ ਫੀਸ ਦੀ ਸਕਾਲਰਸ਼ਿਪ ਸੇਂਟ ਸੋਲਜਰ ਵਲੋਂ ਦਿੱਤੀ ਗਈ ਹੈ।ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਕਨਿਕਾ ਨੂੰ ਅਠਵੇਂ ਸੈਮੇਸਟਰ ਦੀ ਸਕਾਲਰਸ਼ਿਪ 28000 ਦਾ ਚੈਕ ਭੇਂਟ ਕਰਦੇ ਹੋਏ ਦੱਸਿਆ ਕਿ ਕਨਿਕਾ ਸ਼ਰਮਾ ਦੇ ਯੂਨੀਵਰਸਿਟੀ ਅਕਾਦਮਿਕ ਨਤੀਜਿਆਂ ਨੂੰ ਦੇਖਦੇ ਹੋਏ ਇਹ ਸਕਾਲਰਸ਼ਿਪ ਦਿੱਤੀ ਗਈ ਹੈ। ਵਾਇਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਨੇ ਵਿਦਿਆਰਥਣ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੇਂਟ ਸੋਲਜਰ ਹਮੇਸ਼ਾ ਉਨ੍ਹਾਂ ਵਿਦਿਆਰਥੀਆਂ ਦੇ ਨਾਲ ਹੈ ਜੋ ਪੜ੍ਹਨਾ ਚਾਹੁੰਦੇ ਹਨ ਪਰ ਕਿਸੇ ਨਾ ਕਿਸੇ ਵਜ੍ਹਾ ਨਾਲ ਪੜਾਈ ਨਹੀਂ ਕਰ ਸਕਦੇ। ਇਸ ਪ੍ਰਕਾਰ ਸੇਂਟ ਸੋਲਜਰ ਪਾਲੀਟੇਕਨਿਕ, ਲਾਅ, ਫਾਰਮੈਂਸੀ, ਬੀ.ਐੱਡ, ਬੀ.ਪੀ.ਐੱਡ, ਹੋਟਲ ਮੈਨੇਜਮੇਂਟ ਆਦਿ ਦੇ ਵਿਦਿਆਰਥੀਆਂ ਨੂੰ ਹਜ਼ਾਰਾਂ ਦੀ ਸਕਾਲਰਸ਼ਿਪ ਦਿੱਤੀ ਗਈ ਹੈ।









0 comments:
Post a Comment