ਜਲੰਧਰ 27 ਜੂਨ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਟਿਊਸ਼ਨ ਵਲੋਂ ਇੰਜੀਨਿਅਰਿੰਗ, ਪਾਲਿਟੇਕਨਿਕ, ਲਾਅ, ਹੋਟਲ ਮੈਨੇਜਮੈਂਟ, ਫਿਜ਼ੀਉਥਰੈਪੀ, ਫਾਰਮੇਸੀ, ਡਿਗਰੀ ਕੋਰਸਾਂ ਦੇ ਵਿਦਿਆਰਥੀਆਂ ਦੇ ਚੰਗੇ ਅਕਾਦਮਿਕ ਨਤੀਜਾ, ਆਰਥਿਕ ਹਾਲਾਤਾਂ ਅਤੇ ਹੋਰ ਗਤੀਵਿਧੀਆਂ ਨੂੰ ਦੇਖਦੇ ਹਰ ਸਾਲ ਦਿੱਤੀ ਜਾਂਦੀ ਮਾਸਟਰ ਰਾਜਕੰਵਰ ਚੋਪੜਾ 1 ਕਰੋੜ ਸਕਾਲਰਸ਼ਿਪ ਦੇ ਤਹਿਤ ਕਈ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਣ ਵਿੱਚ ਸਫਲ ਹੁੰਦੇ ਹਨ। ਇਸਦੇ ਚਲਦੇ ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਟੇਕਨੋਲਾਜੀ ਐਂਡ ਮੈਨੇਜਮੇਂਟ ਦੀ ਮੇਕੈਨਿਕਲ 8ਵੇਂ ਸੇਮੇਸਟਰ ਦੇ ਵਿਦਿਆਰਥੀ ਵਿਕਾਸ ਚੰਦਰਾ ਨੂੰ 10,000 ਦੀ ਸਕਾਲਰਸ਼ਿਪ ਦਿੱਤੀ ਗਈ। ਵਿਦਿਆਰਥੀ ਵਿਕਾਸ ਚੰਦਰਾ ਦੇ ਪੜਾਈ ਵਿੱਚ ਚੰਗੇ ਪ੍ਰਦਰਸ਼ਨ ਅਤੇ ਅਕਾਦਮਿਕ ਨਤੀਜਿਆਂ ਸ਼ਾਨਦਾਰ ਹਨ ਪਰ ਘਰ ਦੇ ਆਰਥਿਕ ਹਾਲਾਤ ਕਮਜ਼ੋਰ ਹੋਣ ਦੇ ਕਾਰਨ ਫੀਸ ਭਰਨ ਵਿੱਚ ਅਸਮਰਥ ਸੀ ਜਿਸਨੂੰ ਦੇਖਦੇ ਹੋਏ ਸਕਾਲਰਸ਼ਿਪ ਦਿੱਤੀ ਗਈ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀ ਨੂੰ ਚੈੱਕ ਭੇਂਟ ਕਰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਹਰੇਕ ਤੱਕ ਸਿੱਖਿਆ ਪਹੁੰਚਾਉਣ ਦੇ ਸੁਪਨੇ ਨੂੰ ਪੂਰਾ ਕਰਣ ਲਈ ਇਹ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਤਾਂਕਿ ਕੋਈ ਵੀ ਵਿਦਿਆਰਥੀ ਆਰਥਿਕ ਹਾਲਾਤ ਕਮਜ਼ੋਰ ਹੋਣ ਕਾਰਨ ਪੜਾਈ ਤੋਂ ਵੰਚਿਤ ਨਾ ਰਹਿ ਸਕੇ।









0 comments:
Post a Comment