ਫਗਵਾੜਾ 23 ਜੂਨ (ਜਸਵਿੰਦਰ ਆਜ਼ਾਦ)- ਸੁਲਤਾਨੀਆਂ ਰਿਕਾਰਡਿੰਗ ਸਟੂਡੀਓ ਲੁਧਿਆਣਾ ਵਿਖੇ ਗਾਇਕ ਨਰੇਸ਼ ਸਾਗਰ ਦੇ ਸਿੰਗਲ ਟਰੈਕ "ਮਿੱਤਰਾਂ ਦਾ ਨਾਂ" ਦੀ ਰਿਕਾਰਡਿੰਗ ਕੀਤੀ ਗਈ। ਗਾਇਕ ਨਰੇਸ਼ ਸਾਗਰ ਨੇ ਦੱਸਿਆ ਕਿ ਇਸ ਟਰੈਕ ਨੂੰ ਲਿਖਿਆ ਹੈ ਗੀਤਕਾਰ ਅਜੈ ਸੂਰਾਪੁਰੀ ਨੇ ਅਤੇ ਇਸ ਦਾ ਸੰਗੀਤ ਉੱਘੇ ਸੰਗੀਤਕਾਰ ਹਰਪ੍ਰੀਤ ਅਨਾੜੀ ਨੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਹੈ। ਬਹੁਤ ਹੀ ਜਲਦ ਇਸ ਦੀ ਆਡੀਓ ਨੂੰ ਨਾਮੀ ਮਿਊਜਿਕ ਕੰਪਨੀ ਦੇ ਬੈਨਰ ਹੇਠ ਸੋਸ਼ਲ ਸਾਈਟਾਂ ਤੇ ਰਿਲੀਜ ਕੀਤਾ ਜਾਵੇਗਾ। ਨਾਲ ਹੀ ਇਸ ਦੀ ਵੀਡੀਓ ਵੀ ਸ਼ੂਟ ਕੀਤੀ ਜਾਵੇਗੀ ਜਿਸ ਨੂੰ ਸੀਟੂ ਬਾਈ ਡਾਇਰੈਕਟ ਕਰਨਗੇ। ਉਮੀਦ ਹੈ ਨਰੇਸ਼ ਸਾਗਰ ਦੇ ਭੰਗੜੇ ਵਾਲੇ ਇਸ ਟਰੈਕ ਨੂੰ ਸਰੋਤੇ ਜਰੂਰ ਪਸੰਦ ਕਰਨਗੇ।









0 comments:
Post a Comment