ਫਗਵਾੜਾ 19 ਜੂਨ (ਬਿਊਰੋ)- ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਤੇ ਅਧਾਰਿਤ ਗਾਇਕ ਨਵਨੀਤ ਨਰ ਦਾ ਸਿੰਗਲ ਟਰੈਕ ਕੁਰਬਾਨੀ ਬਾਬਾ ਸਾਹਿਬ ਦੀ ਸ਼ੂਟਿੰਗ ਡਾ. ਬੀ. ਆਰ ਅੰਬੇਡਕਰ ਪਾਰਕ ਹਦੀਆਬਾਦ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਨਿਰਦੇਸ਼ਕ ਸੀਟੂ ਬਾਈ ਦੀ ਨਿਰਦੇਸ਼ਨਾ ਹੇਠ ਕੀਤੀ ਗਈ ਅਤੇ ਇਸ ਦਾ ਸੰਗੀਤ ਚੀਨੂੰ ਸਹਿਗਲ ਨੇ ਤਿਆਰ ਕੀਤਾ ਹੈ। ਇਸ ਟਰੈਕ ਨੂੰ ਲਿਖਿਆ ਹੈ ਰਜਨੀਸ਼ ਕੁਮਾਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਗਾਇਕ ਨਵਨੀਤ ਨਰ ਨੇ ਦੱਸਿਆ ਕਿ ਇਹ ਟਰੈਕ ਰਾਜ ਅੱਪਰਾ ਅਤੇ ਵਿਨੋਦ ਕੁਮਾਰ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਟਰੈਕ ਦੀ ਆਡੀਓ ਅਤੇ ਵੀਡੀਓ ਨੂੰ ਨਾਮੀ ਸੰਗੀਤਕ ਕੰਪਨੀ ਵਲੋਂ ਦੇਸ਼ ਵਿਦੇਸ਼ ਰਿਲੀਜ ਕੀਤਾ ਜਾ ਰਿਹਾ ਹੈ। ਇਸ ਦੀ ਵੀਡੀਓ ਨੂੰ ਸਰੋਤੇ ਬਹੁਤ ਹੀ ਜਲਦ ਧਾਰਮਿਕ ਟੀਵੀ ਚੈਨਲਾਂ ਤੇ ਦੇਖ ਸਕਣਗੇ। ਸ਼ੂਟਿੰਗ ਦੌਰਾਨ ਪ੍ਰਵਾਜ਼ ਰੰਗ ਮੰਚ ਦੇ ਕਲਾਕਾਰ ਬਲਵਿੰਦਰ ਪ੍ਰੀਤ, ਸੁੱਖੀ ਸੈਮ, ਇੰਦਰ ਪ੍ਰੀਤ ਸਿੰਘ ਤੋਂ ਇਲਾਵਾ ਕੈਮਰਾ ਮੈਨ ਹਰਨੇਕ, ਮੇਕਅੱਪ ਆਰਟਿਸਟ ਪ੍ਰੀਤ, ਸਤੀਸ਼ ਬੰਟੀ, ਹੈਪੀ ਕੋਲ, ਅਵਤਾਰ ਬਿੱਲਾ, ਜਸਵੀਰ ਮਾਹੀ, ਸੁਰਿੰਦਰ ਕੁਮਾਰ, ਪ੍ਰਮਿੰਦਰ ਕੁਮਾਰ ਆਦਿ ਹਾਜ਼ਰ ਸਨ।









0 comments:
Post a Comment