ਖੂਨਦਾਨ ਮਹਾਦਾਨ ਦਾ ਸੰਦੇਸ਼ ਦਿੰਦੇ ਹੋਏ ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ “ਵਰਲਡ ਬਲਡ ਡੋਨਰ ਡੇ“

ਜਲੰਧਰ 14 ਜੂਨ (ਜਸਵਿੰਦਰ ਆਜ਼ਾਦ)- ਖੂਨਦਾਨ ਮਹਾਦਾਨ ਦਾ ਸੰਦੇਸ਼ ਦੇਣ ਦੇ ਮੰਤਵ ਨਾਲ ਅਤੇ ਸਾਰੇ ਬਲਡ ਡੋਨਰਜ਼ ਨੂੰ ਸਲਾਮ ਕਰਦੇ ਹੋਏ ਸੇਂਟ ਸੋਲਜਰ ਨਰਸਿੰਗ ਟੈ੍ਰਨਿੰਗ ਇੰਸਟੀਚਿਊਟ ਖਾਂਬਰਾ ਵਿੱਚ ਵਰਲਡ ਬਲਡ ਡੋਨਰ ਡੇ ਮਨਾਇਆ ਗਿਆ ਜਿਸ ਵਿੱਚ ਪਿ੍ਰੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜ਼ੀ.ਐਨ.ਐਮ ਵਿਦਿਆਰਥੀਆਂ ਨੇ ਧਰਤੀ ਉੱਤੇ ਖੂਨ ਦੀਆਂ ਬੂੰਦਾਂ ਬਣਾਕੇ ਇਨ੍ਹਾਂ ਦਾ ਮਹੱਤਵ ਦੱਸਿਆ ਨਾਲ ਹੀ ਖੂਨਦਾਨ ਕਰਣ ਲਈ ਮੋਟੀਵੇਟ ਕੀਤਾ।ਵਿਦਿਆਰਥੀਆਂ ਮੋਨਿਕਾ, ਕਾਜਲ, ਅਨੂੰ, ਪੂਨਮ, ਅਨੀਤਾ, ਧਰਮਵੀਰ, ਪੂਜਾ, ਅਮਨਦੀਪ, ਜਸਮੀਤ, ਕਨਿਕਾ, ਪ੍ਰਿਆ, ਮੰਨਤ, ਨਿਤੀਨ, ਮਨਪ੍ਰੀਤ, ਗੁਰਪ੍ਰੀਤ, ਨੇਹਾ, ਆਦਿ ਵਲੋਂ ਖੂਨਦਾਨ ਦਾ ਸੰਦੇਸ਼ ਦਿੰਦੇ ਪੋਸਟਰਜ਼ ਜਿਵੇਂ “ਗਿਵ ਬਲਡ, ਗਿਵ ਲਾਇਫ“, “ਬਲਡ ਗਿਫਟ ਫਰੋਮ ਹਾਰਟ“, “ਸੈ ਥੈਂਕਸ ਟੂ ਬਲਡ ਡੋਨਰ“ ਬਣਾ ਸਭ ਨੂੰ ਖੂਨਦਾਨ ਕਰਣ ਵਾਲਿਆਂ ਦਾ ਧੰਨਵਾਦ ਕਰਣ ਦਾ ਸੰਦੇਸ਼ ਦਿੱਤਾ ਅਤੇ ਆਪ ਵੀ ਇਸਦਾ ਹਿੱਸਾ ਬਣਨ ਨੂੰ ਕਿਹਾ। ਇਸ ਮੌਕੇ ਉੱਤੇ ਵਿਦਿਆਰਥੀਆਂ ਵਲੋਂ ਆਪਣਾ ਖੂਨਦਾਨ ਕਰ ਦੂਸਰਿਆਂ ਦੀ ਜਾਨ ਬਚਾਉਣ ਵਾਲਿਆ ਨੂੰ ਸਭ ਲਈ ਪ੍ਰੇਰਨਾਸਰੋਤ ਦੱਸਿਆ। ਪ੍ਰਿੰਸੀਪਲ ਸ਼੍ਰੀਮਤੀ ਸੇਠੀ ਨੇ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਸਭ ਨੂੰ ਖੂਨਦਾਨ ਨੂੰ ਮਹਾਦਾਨ ਦੱਸਦੇ ਹੋਏ ਖੂਨਦਾਨ ਕਰਣ ਨੂੰ ਕਿਹਾ ਤਾਕਿ ਦੁਰਘਟਨਾ ਗਰਸਤ ਜਾਂ ਜਰੂਰਤਮੰਦ ਦੀ ਜਾਨ ਬਚਾਈ ਜਾ ਸਕੇ।
Share on Google Plus

About Unknown

    Blogger Comment
    Facebook Comment

0 comments:

Post a Comment