ਸੇਂਟ ਸੋਲਜਰ ਨੇ ਬੀ.ਫਾਰਮੇਸੀ ਦੀ ਵਿਦਿਆਰਥਣ ਨੂੰ ਦਿੱਤੀ 10000 ਦੀ ਸਕਾਲਰਸ਼ਿਪ

ਜਲੰਧਰ 25 ਜੁਲਾਈ (ਗੁਰਕੀਰਤ ਸਿੰਘ)- ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਆਰਥਿਕ ਮਦਦ ਕਰਣ ਦੇ ਮੰਤਵ ਨਾਲ ਸੇਂਟ ਸੋਲਜਰ ਗਰੁੱਪ ਆਫ ਇੰਸਟੀਟਿਊਸ਼ਨਸ ਵਲੋਂ ਦਿੱਤੀ ਜਾਂਦੀ ਮਾਸਟਰ ਰਾਜਕੰਵਰ ਚੋਪੜਾ 1 ਕਰੋੜ ਸਕਾਲਰਸ਼ਿਪ ਦਾ ਹਰ ਸਾਲ ਬਹੁਤ ਸਾਰੇ ਵਿਦਿਆਰਥੀਆਂ ਨੂੰ ਲਾਭ ਪ੍ਰਾਪਤ ਹੁੰਦਾ ਹੈ। ਸੇਂਟ ਸੋਲਜਰ ਇੰਸਟੀਚਿਊਟ ਆਫ਼ ਫਾਰਮੇਸੀ ਦੀ ਬੀ.ਫਾਰਮੇਸੀ ਦੀ ਵਿਦਿਆਰਥਣ ਰੌਸ਼ਨੀ ਸਿੰਘ ਦੀ ਪੜਾਈ ਦੇ ਪ੍ਰਤੀ ਲਗਨ ਅਤੇ ਆਰਥਿਕ ਹਾਲਾਤਾਂ ਨੂੰ ਦੇਖਦੇ ਹੋਏ 10000 ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥਣ ਨੂੰ ਚੇਕ ਭੇਂਟ ਕਰਦੇ ਹੋਏ ਵਿਦਿਆਰਥਣ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਇਸੇ ਤਰ੍ਹਾਂ ਹੀ ਮਨ ਲਗਾਕੇ ਪੜ੍ਹਨੇ ਨੂੰ ਕਿਹਾ। ਸ਼੍ਰੀਮਤੀ ਚੋਪੜਾ ਨੇ ਕਿਹਾ ਕਿ ਸੇਂਟ ਸੋਲਜਰ ਹਰ ਉਸ ਵਿਦਿਆਰਥੀ ਦੇ ਨਾਲ ਜੋ ਸੱਚੀ ਲਗਨ ਨਾਲ ਪੜ੍ਹਨਾ ਚਾਹੁੰਦੇ ਹੈ। ਵਿਦਿਆਰਥਣ ਰੌਸ਼ਨੀ ਸਿੰਘ ਨੇ ਸ਼੍ਰੀਮਤੀ ਚੋਪੜਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਚੰਗੇ ਅੰਕ ਪ੍ਰਾਪਤ ਕਰ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰੇਗੀ। ਵਿਦਿਆਰਥਣ ਦੇ ਪਿਤਾ ਨੇ ਸੇਂਟ ਸੋਲਜਰ ਦਾ ਧੰਨਵਾਦ ਕੀਤਾ।
    Blogger Comment
    Facebook Comment

0 comments:

Post a Comment