ਜਲੰਧਰ 4 ਜੁਲਾਈ (ਜਸਵਿੰਦਰ ਆਜ਼ਾਦ)- ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਆਰਥਿਕ ਮਦਦ ਕਰਣ ਦੇ ਮੰਤਵ ਨਾਲ ਸੇਂਟ ਸੋਲਜਰ ਗਰੁੱਪ ਆਫ ਇੰਸਟੀਟਿਊਸ਼ਨਸ ਵਲੋਂ ਦਿੱਤੀ ਜਾਂਦੀ ਮਾਸਟਰ ਰਾਜਕੰਵਰ ਚੋਪੜਾ 1 ਕਰੋੜ ਸਕਾਲਰਸ਼ਿਪ ਦਾ ਹਰ ਸਾਲ ਬਹੁਤ ਸਾਰੇ ਵਿਦਿਆਰਥੀਆਂ ਨੂੰ ਲਾਭ ਮਿਲਦਾ ਹੈ। ਸੇਂਟ ਸੋਲਜਰ ਇੰਸਟੀਚਿਊਟ ਆਫ਼ ਫਾਰਮੇਸੀ ਦੀ ਬੀ.ਫਾਰਮੇਸੀ ਦੀ ਵਿਦਿਆਰਥਣ ਰਾਧਿਕਾ ਸ਼ਰਮਾ ਦੇ ਸ਼ਾਨਦਾਰ ਨਤੀਜਿਆਂ ਨੂੰ ਦੇਖਦੇ ਹੋਏ 20000 ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥਣ ਨੂੰ ਚੇਕ ਭੇਂਟ ਕਰਦੇ ਹੋਏ ਵਿਦਿਆਰਥਣ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਇਸੇ ਤਰਾਂ੍ਹ ਹੀ ਮਨ ਲਗਾਕੇ ਪੜ੍ਹਣ ਨੂੰ ਕਿਹਾ। ਸ਼੍ਰੀਮਤੀ ਚੋਪੜਾ ਨੇ ਕਿਹਾ ਕਿ ਸੇਂਟ ਸੋਲਜਰ ਹਰ ਉਸ ਵਿਦਿਆਰਥੀ ਦੇ ਨਾਲ ਜੋ ਸੱਚੀ ਲਗਨ ਨਾਲ ਪੜ੍ਹਨਾ ਚਾਹੁੰਦਾ ਹੈ। ਵਿਦਿਆਰਥਣ ਰਾਧੀਕਾ ਸ਼ਰਮਾ ਨੇ ਸ਼੍ਰੀਮਤੀ ਚੋਪੜਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਚੰਗੇ ਅੰਕ ਪ੍ਰਾਪਤ ਕਰ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰੇਗੀ। ਵਿਦਿਆਰਥਣ ਦੇ ਪਿਤਾ ਸ਼੍ਰੀ ਚਿਰਨਜੀਵ ਸ਼ਰਮਾ ਨੇ ਸੇਂਟ ਸੋਲਜਰ ਦਾ ਧੰਨਵਾਦ ਕੀਤਾ।









0 comments:
Post a Comment