ਜਲੰਧਰ 23 ਜੁਲਾਈ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਪੀ.ਟੀ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਕਾਲਜ (ਕੋ-ਐੱਡ) ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪੁਜ਼ੀਸ਼ਨਾਂ ਪ੍ਰਾਪਤ ਕਰ ਸੰਸਥਾ ਅਤੇ ਮਾਪਿਆਂ ਦਾ ਨਾਮ ਚਮਕਾਇਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਾਲਜ ਡਾਇਰੇਕਟਰ ਸ਼੍ਰੀਮਤੀ ਵੀਨਾ ਦਾਦਾ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਵਿਦਿਆਰਥਣ ਸ਼ਾਰਦਾ ਨੇ ਯੂਨੀਵਰਸਿਟੀ ਵਿੱਚ ਸੱਤਵਾਂ, ਰੁਬੀਨਾ ਸ਼ਰਮਾ ਨੇ ਚੌਦਹਵਾਂ, ਇਮਪ੍ਰੀਤ ਕੌਰ ਨੇ ਵੀਹਵਾਂ ਸਥਾਨ ਪ੍ਰਾਪਤ ਕੀਤਾ ਹੈ ਅਤੇ ਸੰਸਥਾ ਦਾ ਰਿਜਲਟ 100 ਫੀਸਦੀ ਰਿਹਾ ਹੈ। ਪ੍ਰੋ- ਚੇਅਰਮੈਨ ਪ੍ਰਿੰਸ ਚੋਪੜਾ ਨੇ ਦੱਸਿਆ ਕਿ 5 ਵਿਦਿਆਰਥੀਆਂ ਨੇ ਕੰਪਿਊਟਰ ਸਾਇੰਸ ਅਤੇ 1 ਵਿਦਿਆਰਥੀ ਨੇ ਮੇਡਿਸਿਨ ਵਿੱਚ ਡਿਸਟਿੰਕਸ਼ਨ ਪ੍ਰਾਪਤ ਕੀਤੀ ਹੈ। ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਕਾਲਜ ਵਲੋਂ ਕਰਵਾਈ ਜਾਂਦੀ ਪ੍ਰੈਕਟਿਕਲ ਟ੍ਰੇਨਿੰਗ, ਪੜਾਉਣ ਦੇ ਢੰਗ, ਸਹੂਲਤਾਂ ਆਦਿ ਨੂੰ ਦਿੱਤਾ। ਡਾਇਰੇਕਟਰ ਸ਼੍ਰੀਮਤੀ ਵੀਨਾ ਦਾਦਾ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀ।









0 comments:
Post a Comment