ਸੇਂਟ ਸੋਲਜਰ ਵਿਦਿਆਰਥੀਆਂ ਨੇ ਦਿੱਤੀ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ

ਜਲੰਧਰ 26 ਜੁਲਾਈ (ਜਸਵਿੰਦਰ ਆਜ਼ਾਦ)- ਆਪਣੇ ਆਪ ਸ਼ਹੀਦ ਹੋਕੇ ਕਾਰਗਿਲ 'ਤੇ ਜਿੱਤ ਪ੍ਰਾਪਤ ਕਰਣ ਵਾਲੇ ਵੀਰ ਜਵਾਨਾਂ ਨੂੰ ਸਲਾਮ ਕਰਦੇ ਹੋਏ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਰੋਡ ਦੇ ਵਿਦਿਆਰਥੀਆਂ ਵਲੋਂ ਕਾਰਗਿਲ ਜਿੱਤ ਦਿਵਸ ਮਨਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਸ਼ਵੇਤਾ ਤਿਵਾੜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿਦਿਆਰਥੀਆਂ ਨੇ ਚਿਹਰੇ ਉੱਤੇ ਤਿਰੰਗਾ ਝੰਡੇ ਬਣਾ ਅਤੇ ਹੱਥਾਂ ਵਿੱਚ ਤਿਰੰਗੇ ਫੜ ਦੇਸ਼ਭਗਤੀ ਦੇ ਗੀਤ “ਏ ਮੇਰੇ ਵਤਨ ਦੇ ਲੋਗੋ, ਇਹ ਦੇਸ਼ ਹੈ ਵੀਰ ਜਵਾਨਾਂ ਦਾ ਆਦਿ ਗਾਏ। ਇਸ ਮੌਕੇ 'ਤੇ ਵਿਦਿਆਰਥੀਆਂ ਨੇ ਪੋਸਟਰਸ ਤਿਆਰ ਕਰ ਸ਼ਹੀਦ ਜਵਾਨਾਂ ਨੂੰ ਹਮੇਸ਼ਾ ਆਪਣੇ ਦਿਲਾਂ ਵਿੱਚ ਜਿੰਦਾ ਰੱਖਣ ਨੂੰ ਕਿਹਾ। ਇਸਦੇ ਇਲਾਵਾ ਵਿਦਿਆਰਥੀਆਂ ਨੇ ਮੋਮਬੱਤੀਆਂ ਅਤੇ ਨਮ ਅੱਖਾਂ ਨਾਲ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕੀਤੀ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਸਾਰੇ ਵਿਦਿਆਰਥੀਆਂ ਸ਼ਹੀਦਾਂ ਨੂੰ ਆਪਣਾ ਆਦਰਸ਼ ਬਣਾ ਦੇਸ਼ ਲਈ ਇੱਕ ਮਿਸਾਲ ਬਨਣ ਲਈ ਪ੍ਰੇਰਿਤ ਕੀਤਾ।
    Blogger Comment
    Facebook Comment

0 comments:

Post a Comment