ਵਿਦਿਆਰਥੀਆਂ ਦੀ ਮੌਜ, ਮਸਤੀ, ਖੇਡਾਂ ਲਈ ਸੇਂਟ ਸੋਲਜਰ ਵਿੱਚ ਕਿਡਸ ਕਾਰਨੀਵਲ

ਜਲੰਧਰ 29 ਜੁਲਾਈ (ਜਸਵਿੰਦਰ ਆਜ਼ਾਦ)- ਵਿਦਿਆਰਥੀਆਂ ਨੂੰ ਫਨ, ਮਸਤੀ,  ਖੇਡਾਂ ਕਰਵਾਉਣ ਲਈ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਆਰਈਸੀ ਦੇ ਕੋਲ ਕਿਡਸ ਕਾਰਨੀਵਲ ਕਰਵਾਇਆ ਗਿਆ ਜਿਸਦਾ ਉਦਘਾਟਨ ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਵਲੋਂ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਦੀ ਮੌਜੂਦਗੀ ਵਿੱਚ ਕੀਤਾ ਗਿਆ। ਵਿਦਿਆਰਥੀਆਂ ਦੇ ਮਨੋਰੰਜਨ ਲਈ ਡੋਰੇਮੋਨ, ਛੋਟਾ ਭੀਮ ਕਰੈਕਟਰ ਆਦਿ ਪਹੁੰਚੇ। ਇਸ ਮੌਕੇ ਉੱਤੇ ਵਿਦਿਆਰਥੀਆਂ ਲਈ ਝੂਲੇ, ਬਾਉਂਸਿਸ, ਟਰਮਪਲਿਨ, ਗੇਮਸ ਜਿਵੇਂ ਹੁਲਾਹੁਪ, ਲਾਇਵ ਸਨੇਕ ਐਂਡ ਲੇਡਰ ਆਦਿ ਖਿਲਾਈ ਗਈ। ਇਸਦੇ ਇਲਾਵਾ ਵਿਦਿਆਰਥੀਆਂ ਲਈ ਪੂਲ ਪਾਰਟੀ ਦਾ ਖਾਸ ਰੂਪ ਵਿੱਚ ਪ੍ਰਬੰਧ ਕੀਤਾ ਗਿਆ। ਕਾਰਨੀਵਲ ਵਿੱਚ ਮਾਸਕ ਪਾਰਟੀ ਵੀ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਵੱਖ ਵੱਖ ਪ੍ਰਕਾਰ ਦੇ ਮਾਸਕ ਪਾਕੇ ਡਾਂਸ ਕੀਤਾ। ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਵਿਦਿਆਰਥੀਆਂ ਲਈ ਸਿੱਖਿਆ ਦੇ ਨਾਲ ਅਜਿਹੀ ਐਕਟਿਵਿਟੀਜ ਦਾ ਹੋਣਾ ਬਹੁਤ ਜਰੂਰੀ ਹੈ।
    Blogger Comment
    Facebook Comment

0 comments:

Post a Comment