ਸੇਂਟ ਸੋਲਜਰ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਨੇ ਮੇਰਿਟ ਪੁਜ਼ੀਸ਼ਨਾਂ ਪ੍ਰਾਪਤ ਕਰ ਚਮਕਾਇਆ ਨਾਮ

ਜਲੰਧਰ 14 ਜੁਲਾਈ (ਜਸਵਿੰਦਰ ਆਜ਼ਾਦ)- ਆਈ.ਕੇ.ਜੀ ਪੰਜਾਬ ਟੇਕਨਿਕਲ ਯੂਨੀਵਰਸਿਟੀ ਵਲੋਂ ਐਲਾਨੇ ਗਈ ਮੇਰਿਟ ਲਿਸਟ ਵਿੱਚ ਸੇਂਟ ਸੋਲਜਰ ਇੰਸਟੀਟਿਊਟ ਆਫ਼ ਇੰਜੀਨਿਅਰਿੰਗ ਟੇਕਨੋਲਾਜੀ ਐਂਡ ਮੈਨੇਜਮੇਂਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪੁਜ਼ੀਸ਼ਨਾਂ ਪ੍ਰਾਪਤ ਕਰ ਸੰਸਥਾ ਦਾ ਨਾਮ ਚਮਕਾਇਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਾਲਜ ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਦੀ ਮੇਰਿਟ ਲਿਸਟ ਵਿੱਚ ਆਟੋਮੋਬਾਇਲ ਇੰਜੀਨਿਅਰਿੰਗ ਵਿੱਚ ਬਬਿਤ ਨੇ ਤੀਜਾ ਸਥਾਨ, ਹਰਜੋਤ ਸਿੰਘ ਨੇ ਛੇਵਾ, ਮਨੀਸ਼ ਕੁਮਾਰ ਨੇ ਅੱਠਵਾ, ਇਲੇਕਟਰਾਨਿਕ ਇੰਜੀਨਿਅਰਿੰਗ ਵਿੱਚ ਅਮ੍ਰਿਤਪਾਲ ਕੌਰ ਨੇ ਛੇਵਾ, ਐੱਮ.ਬੀ.ਏ ਵਿੱਚ ਅਮ੍ਰਿਤ ਰਿਸ਼ਮ ਕੌਰ ਨੇ ਸੱਤਵਾ, ਕੰਪਿਊਟਰ ਸਾਇੰਸ ਇੰਜੀਨਿਅਰਿੰਗ ਵਿੱਚ ਪਰਮਜੀਤ ਕੌਰ ਨੇ ਦਸਵਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਸੇਂਟ ਸੋਲਜਰ ਇੰਸਟੀਟਿਊਟ ਆਫ਼ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਨੇ ਹਰ ਖੇਤਰ ਚਾਹੇ ਉਹ ਅਕਾਦਮਿਕ ਹੋਵੇ, ਇੰਜੀਨਿਅਰਿੰਗ ਦੇ ਪ੍ਰੋਜੇਕਟਸ ਹੋਣ, ਪਲੇਸਮੇਂਟ ਹੋਵੇ, ਸਪੋਰਟਸ ਹੋਵੇ, ਵਿੱਚ ਹਰ ਵਾਰ ਆਪਣਾ ਪਰਚਮ ਲਹਰਾਇਆ ਹੈ।
    Blogger Comment
    Facebook Comment

0 comments:

Post a Comment