ਨਵੇਂ ਸੈਸ਼ਨ ਵਿੱਚ ਸੇਂਟ ਸੋਲਜਰ ਵਲੋਂ ਵਿਦਿਆਰਥੀਆਂ ਦਾ ਸਵਾਗਤ, ਵਿਦਿਆਰਥੀਆਂ ਦੇ ਚਿਹਰੇ 'ਤੇ ਮੁਸਕਾਨ

ਜਲੰਧਰ 10 ਜੁਲਾਈ (ਜਸਵਿੰਦਰ ਆਜ਼ਾਦ)- ਗਰਮੀਆਂ ਦੀਆਂ ਛੁੱਟੀਆਂ ਵਿੱਚ ਮਸਤੀ ਬਾਅਦ ਵਿਦਿਆਰਥੀਆਂ ਵਿੱਚ ਸਕੂਲ ਖੁੱਲਣ ਦੀ ਖੁਸ਼ੀ ਦੀ ਲਹਿਰ ਦੋੜ ਪਈ ਇਹ ਮੌਕੇ ਸੀ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮੰਡੀ ਰੋਡ ਬ੍ਰਾਂਚ ਦਾ ਜਿੱਥੇ ਵਿਦਿਆਰਥੀ ਖੁਸ਼ ਨਾਲ ਭਰੇ ਮਨ ਅਤੇ ਚਿਹਰੇ 'ਤੇ ਮੁਸਕਾਨ ਲੈ ਸੰਸਥਾ ਵਿੱਚ ਆਉਂਦੇ ਹੋਏ ਨਜ਼ਰ ਆਏ। ਵਿਦਿਆਰਥੀਆਂ ਦਾ ਸਵਾਗਤ ਕਰਣ ਲਈ ਸੰਸਥਾ ਵਲੋਂ ਖਾਸ ਰੂਪ ਨਾਲ ਤਿਆਰੀਆਂ ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਣ ਲਈ ਕਲਾਸ ਰੂਮ ਸਜਾਏ ਗਏ। ਵਿਦਿਆਰਥੀਆਂ ਨੂੰ ਆਰਾਮਦਾਇਕ ਮਹਿਸੂਸ ਕਰਵਾਉਣ ਲਈ ਵੱਖ ਵੱਖ ਪ੍ਰਕਾਰ ਦੇ ਗੇਮਸ ਅਤੇ ਫਨ ਐਕਟਿਵਿਟੀ ਵੀ ਕਰਵਾਈ ਗਈ। ਪ੍ਰਿੰਸੀਪਲ ਸ਼੍ਰੀਮਤੀ ਸਰਬਜੀਤ ਕੌਰ ਮਾਨ ਨੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਸੰਸਥਾ ਦੇ ਨਿਯਮਾਂ ਦੇ ਬਾਰੇ ਵਿੱਚ ਦੱਸਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਮਿਲਕੇ ਰਹਿਣ ਨੂੰ ਕਿਹਾ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇਣ ਲਈ ਟੀਚਿੰਗ ਦੇ ਨਵੇਂ ਤਰੀਕੇ ਅਪਨਾਏ ਜਾ ਰਹੇ ਹਨ।
    Blogger Comment
    Facebook Comment

0 comments:

Post a Comment