ਸੇਂਟ ਸੋਲਜਰ ਕਾਲਜ ਦਾਨਿਸ਼ਮੰਦਾ 'ਚ ਨਵਾਂ ਸੈਸ਼ਨ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਸ਼ੁਰੂ

ਜਲੰਧਰ 30 ਜੁਲਾਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ ਬਸਤੀ ਦਾਨਿਸ਼ਮੰਦਾ ਵਿੱਚ  +1, +2, ਬੀ.ਏ, ਬੀ.ਕਾਮ, ਬੀ.ਐੱਸ.ਸੀ, ਐੱਮ.ਐੱਸ.ਸੀ, ਪੀ.ਜੀ.ਡੀ.ਸੀ.ਏ ਆਦਿ ਕਲਾਸਾਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ  ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੀਤੀ ਗਈ। ਕਾਲਜ ਡਾਇਰੈਕਟਰ ਡਾ.ਕੇ.ਕੇ ਚਾਵਲਾ, ਸਟਾਫ ਮੇਂਬਰਜ਼, ਸਾਰੇ ਵਿਦਿਆਰਥੀ ਮੌਜੂਦ ਹੋਏ। ਇਸ ਮੌਕੇ 'ਤੇ ਸਭ ਨੇ ਸੁਖਮਨੀ ਸਾਹਿਬ ਦੇ ਪਾਠ ਦਾ ਉਚਾਰਣ ਕੀਤਾ ਅਤੇ ਗੁਰੂ ਸਾਹਿਬ ਵਲੋਂ ਦਿਖਾਏ ਨੇਕ ਰਸਤੇ 'ਤੇ ਚਲਣ ਦਾ ਪ੍ਰਣ ਲਿਆ। ਵਿਦਿਆਰਥੀਆਂ ਦੇ ਉਜਵਲ ਭਵਿੱਖ, ਸੰਸਥਾ ਦੀ ਉੱਨਤੀ ਲਈ ਅਰਦਾਸ ਕੀਤੀ ਗਈ। ਇਸ ਦੇ ਇਲਾਵਾ ਰਾਗੀ ਭਾਈ ਜੀ ਵਲੋਂ ਸ਼ਬਦ ਕੀਰਤਨ ਕੀਤਾ ਗਿਆ ਅਤੇ ਗੁਰੂ ਦੇ ਲੰਗਰ ਤਿਆਰ ਕਰ ਸਭ ਨੂੰ ਛਕਾਇਆ ਗਿਆ। ਡਾਇਰੈਕਟਰ ਡਾ.ਚਾਵਲਾ ਨੇ ਵਿਦਿਆਰਥੀਆਂ ਦਾ ਸੰਸਥਾ ਵਿੱਚ ਸਵਾਗਤ ਕਰਦੇ ਹੋਏ ਜਿੱਥੇ ਸੰਸਥਾ ਦੇ ਅਨੁਸ਼ਾਸਨ ਅਤੇ ਨਿਯਮਾਂ ਨਾਲ ਜਾਣੂ ਕਰਵਾਇਆ ਉਥੇ ਹੀ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਸਕਾਲਰਸ਼ਿਪ ਸਕੀਮ ਅਤੇ ਹੋਰ ਲਾਭਾਂ ਦੀ ਵੀ ਜਾਣਕਾਰੀ ਦਿੱਤੀ ਅਤੇ ਉਨ੍ਹਾਂਨੇ ਮਨ ਲਗਾਕੇ ਪੜ੍ਹਣ ਲਈ ਕਿਹਾ।
    Blogger Comment
    Facebook Comment

0 comments:

Post a Comment