ਸੇਂਟ ਸੋਲਜਰ 'ਚ ਸ਼੍ਰੀ ਸੁਖਮਨੀ ਸਾਹਿਬ ਪਾਠ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ

ਜਲੰਧਰ 21 ਜੁਲਾਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਪਾਲੀਟੇਕਨਿਕ ਕਾਲਜ ਵਿੱਚ ਮੈਕੇਨਿਕਲ, ਸਿਵਿਲ, ਇਲੇਕਟਰਾਨਿਕਸ ਐਂਡ ਕੰਮਿਉਨਿਕੇਸ਼ਨ, ਕੰਪਿਊਟਰ ਸਾਇੰਸ, ਇਲੇਕਟਰਿਕਲ ਇੰਜੀਨਿਅਰਿੰਗ, ਟੂਲ ਐਂਡ ਡਾਈ ਮੈਕਿੰਗ ਡਿਪਲੋਮਾ ਆਦਿ ਕਲਾਸਾਂ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਕੀਤੀ ਗਈ। ਜਿਸ ਵਿੱਚ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਕਾਲਜ ਡਾਇਰੇਕਟਰ ਡਾ.ਐੱਸ.ਪੀ.ਐੱਸ ਮਟਿਆਣਾ, ਸਟਾਫ ਮੇਂਬਰਜ਼ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਇਸ ਮੌਕੇ 'ਤੇ ਸਭ ਨੇ ਸੁਖਮਨੀ ਸਾਹਿਬ ਦੇ ਪਾਠ ਦਾ ਉਚਾਰਣ ਕੀਤਾ ਅਤੇ ਗੁਰੁ ਜੀ ਵਲੋਂ ਦਿਖਾਏ ਨੇਕ ਰਸਤੇ 'ਤੇ ਚਲਣ ਦਾ ਪ੍ਰਣ ਲਿਆ। ਵਿਦਿਆਰਥੀਆਂ ਦੇ ਉਜਵਲ ਭਵਿੱਖ, ਸੰਸਥਾ ਦੀ ਉੱਨਤੀ ਲਈ ਅਰਦਾਸ ਕੀਤੀ ਗਈ। ਇਸਦੇ ਇਲਾਵਾ ਸ਼ਬਦ ਕੀਰਤਨ ਕੀਤਾ ਗਿਆ ਅਤੇ ਗੁਰੂ  ਦੇ ਲੰਗਰ ਤਿਆਰ ਕਰ ਸਭ ਨੂੰ ਛਕਾਇਆ ਗਿਆ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਨਵੇਂ ਵਿਦਿਆਰਥੀਆਂ ਦਾ ਸੰਸਥਾ ਵਿੱਚ ਸਵਾਗਤ ਕਰਦੇ ਹੋਏ ਜਿੱਥੇ ਸੰਸਥਾ ਦੇ ਅਨੁਸ਼ਾਸਨ ਅਤੇ ਨਿਯਮਾਂ ਨਾਲ ਜਾਣੂ ਕਰਵਾਇਆ ਉੱਥੇ ਹੀ  ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਸਕਾਲਰਸ਼ਿਪ ਸਕੀਮ ਅਤੇ ਹੋਰ ਲਾਭਾਂ ਦੀ ਵੀ ਜਾਣਕਾਰੀ ਦਿੱਤੀ ਅਤੇ ਉਨ੍ਹਾਂਨੂੰ ਮਨ ਲਗਾਕੇ ਪੜ੍ਹਣ ਲਈ ਕਿਹਾ। ਇਸ ਮੌਕੇ ਉੱਤੇ ਡਾ.ਸੁਭਾਸ਼ ਸ਼ਰਮਾ, ਡਾ. ਅਲਕਾ ਗੁਪਤਾ, ਸ਼੍ਰੀਮਤੀ ਵੀਨਾ ਦਾਦਾ, ਪ੍ਰੋ.ਸੰਦੀਪ ਲੋਹਾਨੀ, ਡਾ.ਗੁਰਪ੍ਰੀਤ ਸਿੰਘ ਸੈਣੀ, ਡਾ.ਅਮਰਪਾਲ ਸਿੰਘ, ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ, ਸਟਾਫ ਮੈਂਬਰਜ਼ ਅਤੇ ਵਿਦਿਆਰਥੀ ਮੌਜੂਦ ਸਨ।
    Blogger Comment
    Facebook Comment

0 comments:

Post a Comment