ਟ੍ਰਿਨਿਟੀ ਕਾਲਜ ਵਿਖੇ ਨਵੇਂ ਵਿਦਿਅਕ ਸੈਸ਼ਨ ਦਾ ਆਗਾਜ਼

ਜਲੰਧਰ 30 ਜੁਲਾਈ (ਜਸਵਿੰਦਰ ਆਜ਼ਾਦ)- ਅੱਜ ਮਿਤੀ 30-07-2018 ਨੂੰ ਸਥਾਨਕ ਟ੍ਰਿਨਿਟੀ ਕਾਲਜ ਵਿਖੇ ਨਵੇਂ ਵਿਦਿਅਕ ਸ਼ੈਸ਼ਨ (2018-19) ਦਾ ਆਰੰਭ ਪ੍ਰਮਾਤਮਾ ਦੀ ਬੰਦਗੀ ਦਾ ਓਟ ਆਸਰਾ ਲੈਂਦੇ ਹੋਏ ਕੀਤਾ ਗਿਆ।ਇਸ ਮੋਕੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਬਿਸ਼ਪ ਰੈਵ. ਡਾ. ਫਰੈਂਕੋ ਮੁਲੱਕਲ ਜੀ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ।ਪ੍ਰੋਗਰਾਮ ਦੀ ਸ਼ੁਰੂਆਤ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਭਗਤੀ ਸੰਗੀਤ ਅਤੇ ਸ਼ਮਾਂ ਰੌਸ਼ਨ ਕਰਨ ਦੀ ਰਸ਼ਮ ਨਾਲ ਹੋਈ।ਪ੍ਰੋਗਰਾਮ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾ ਨੇ ਮੁੱਖ ਮਹਿਮਾਨ ਜੀ ਦਾ ਵਖਰੇ ਅੰਦਾਜ਼ ਨਾਲ ਸਵਾਗਤ ਵੀ ਕੀਤਾ।ਇਸ ਮੌਕੇ  ਪ੍ਰਿੰਸੀਪਲ ਅਜੈ ਪਰਾਸ਼ਰ ਦੁਆਰਾ ਮੁੱਖ ਮਹਿਮਾਨ ਅਤੇ ਨਵੇਂ ਆਏ ਵਿਦਿਆਰਥੀਆ ਨੂੰ ਜੀ ਆਇਆ ਕਿਹਾ ਗਿਆ।ਮਾਣਯੋਗ ਬਿਸ਼ਪ ਜੀ ਨੇ ਆਪਣੇ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਕੇ ਜੀਵਨ ਦੇ ਉਦੇਸ਼ ਪ੍ਰਾਪਤ ਕਰਨ ਅਤੇ ਜ਼ਿੰਦਗੀ ਵਿਚ ਸਰਵਪੱਖੀ ਵਿਕਾਸ ਕਰਨ ਪ੍ਰਤੀ ਪ੍ਰੇਰਿਤ ਕੀਤਾ। ਇਸ ਮੌਕੇ ਬਿਸ਼ਪ ਜੀ ਨੇ TRINITY INSTITUTE OF MANAGEMENT & TECHNOLOGY ਨਵੀ ਸੰਸਥਾ ਦਾ ਉਦਘਾਟਨ ਕੀਤੀ ਗਿਆ। ਜੋ IKG Punjab Technical University ਤੋਂ ਮਾਨਤਾ ਪ੍ਰਾਪਤ ਹੈ। ਇਸ ਅਧੀਨ ਸੈਸ਼ਨ 2018-19 ਤੋਂ BBA, BCA ਅਤੇ B.Sc (MLS) ਤਿੰਨ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ। ਪ੍ਰੋਗਰਾਮ ਵਿਚ ਵਿਦਿਆਰਥੀਆਂ ਲਈ IELTS ਦੇ ਸਟੱਡੀ ਸੈਂਟਰ ਦਾ ਵੀ ੳੋਦਘਾਟਨ ਵੀ ਕੀਤਾ ਗਿਆ ਅਤੇ ਕਾਲਜ ਦਾ ਸਾਲਾਨਾ ਅਕਾਦਮਿਕ ਕੈਲੰਡਰ 2018-19 ਨੂੰ ਰਲੀਜ਼ ਕੀਤਾ ਗਿਆ। ਇਸ ਮੌਕੇ ਵਿਦਿਅਕ ਸ਼ੈਸ਼ਨ 2018-19 ਲਈ ਸੀ. ਆਰ ਦੀ ਚੌਣ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿਚ ਰੈਵ. ਫਾਦਰ ਜੈਵੀਅਰ ਚੇਅਰਮੈਨ ਐਜੂਕੇਸ਼ਨ ਬੋਰਡ  ਜਲੰਧਰ ਡਾਇਓਸਿਸ, ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਪੀਟਰ, ਪ੍ਰਿਸੀਪਲ ਅਜੈ ਪਰਾਸ਼ਰ, ਕਾਲਜ ਦੇ ਡੀਨ ਅਤੇ ਪ੍ਰੋਗਰਾਮ ਕੋਅਰਡੀਨੇਟਰ ਰੈਵ. ਫਾ. ਜੋਂਸਨ ਜੀ, ਰੈਵ ਸਿਸਟਰ ਰੀਟਾ, ਸਿਸਟਰ ਪ੍ਰੇਮਾ, ਪ੍ਰੋਗਰਾਮ ਦੇ ਸੰਚਾਲਕ ਪ੍ਰੋ. ਪੂਜਾ ਗਾਬਾ ਜੀ, ਪ੍ਰੋ. ਜੈਸੀ ਜੂਲੀਅਨ ਪ੍ਰੋ. ਬੱਲਜੀਤ ਕੌਰ, ਡਾ. ਸੁਨੀਲ ਕੁਮਾਰ, ਡਾ. ਰਸ਼ਮੀ, ਪ੍ਰੋ. ਅਸ਼ੋਕ ਕੁਮਾਰ ਪ੍ਰੋ. ਇੰਦਰਪ੍ਰੀਤ ਕੌਰ, ਪ੍ਰੋ. ਨਵਦੀਪ ਸਿੰਘ, ਪ੍ਰੋ ਸੁਰੇਸ਼ ਲੋਖੰਡੇ, ਪ੍ਰੋ. ਮਲਕੀਅਤ ਸਿੰਘ,ਪ੍ਰੋ. ਕਰਨਵੀਰ ਦਵੇਦੀ, ਸਮੂਹ ਅਧਿਆਪਕ ਸਹਿਬਾਨ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।ਸਮੂਹ ਅਧਿਆਪਕ ਸਹਿਬਾਨ ਅਤੇ ਵਿਦਿਆਰਥੀ  ਹਾਜ਼ਰ ਸਨ।ਸਟਾਫ ਸੈਕਟਰੀ ਪ੍ਰੋ. ਸਿਮਰਿਤੀ ਨੇ ਸਾਰੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ ਅੰਤ ਵਿਚ ਕਾਲਜ ਦੇ ਵਿਦਿਆਰਥੀਆਂ ਦੁਆਰਾ ਪੰਜਾਬ ਦਾ ਲੋਕ ਨਾਚ ਭੰਗੜਾ ਪਾਇਆ ਗਿਆ।
Share on Google Plus

About Unknown

    Blogger Comment
    Facebook Comment

0 comments:

Post a Comment