ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਵੂਮੈਨ ਇਕੁਐਲਿਟੀ ਡੇ

ਜਲੰਧਰ 26 ਅਗਸਤ (ਜਸਵਿੰਦਰ ਆਜ਼ਾਦ)- ਉਦਯੋਗ, ਰਾਜਨੀਤੀ, ਘਰਬਾਰ, ਸਮਾਜਿਕ ਕੰਮਾਂ ਆਦਿ ਹਰ ਕੰਮ ਵਿੱਚ ਔਰਤਾਂ, ਮਰਦਾਂ ਦੇ ਨਾਲ ਕਦਮ ਨਾਲ ਕਦਮ  ਮਿਲਕੇ ਚੱਲ ਰਹੀਆਂ ਹਨ ਪਰ ਕੁੱਝ ਖੇਤਰਾਂ ਵਿੱਚ ਅੱਜ ਵੀ ਔਰਤਾਂ ਨੂੰ ਸਾਮਾਨ ਅਧਿਕਾਰ ਨਹੀਂ ਹਨ। ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਖਾਂਬਰਾ ਬ੍ਰਾਂਚ ਦੇ ਵਿਦਿਆਰਥੀਆਂ ਵਲੋਂ ਜਾਗਰੂਕਤਾ ਫੈਲਾਂਉਦੇ ਹੋਏ  ਵੂਮੈਨ ਇਕੁਐਲਿਟੀ ਡੇ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਮੁਸਕਾਨ,  ਭਾਵਨਾ, ਪ੍ਰਿਆ, ਤਨਿਸ਼ਕਾ, ਪ੍ਰਿਅੰਕਾ, ਦਰਿਸ਼ਟਿ, ਰਿਸ਼ਿਤਾ, ਸੰਚਿਤਾ ਆਦਿ ਨੇ ਔਰਤ ਮਰਦ ਦੇ ਭੇਦਭਾਵ ਖ਼ਤਮ ਕਰਣ, ਔਰਤਾਂ ਦੀਆਂ ਸਮਾਜ ਵਿੱਚ ਉਪਲੱਬਧੀਆਂ ਦੇ ਪੋਸਟਰ ਬਣਾ ਜਾਗਰੂਕਤਾ ਫੈਲਾਈ। ਪ੍ਰਿੰਸੀਪਲ ਸ਼੍ਰੀ ਰੁਪਿੰਦਰ ਕੌਰ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੇਕਰ ਅਸੀ ਇੱਕ ਸ਼ਾਨਦਾਰ ਦੇਸ਼ ਚਾਹੁੰਦੇ ਹੈ ਤਾਂ ਉਸਦੇ ਲਈ ਔਰਤਾਂ ਅਤੇ ਮਰਦਾਂਂ ਨੂੰ ਇਕੱਠੇ ਬਿਨਾਂ ਭੇਦਭਾਵ ਅੱਗੇ ਆਣਾ ਹੋਵੇਗਾ।
Share on Google Plus

About Unknown

    Blogger Comment
    Facebook Comment

0 comments:

Post a Comment