28 ਅਗਸਤ ਨੂੰ ਹੋਣ ਵਾਲੇ ਗੁਰਮਤਿ ਸੰਮੇਲਨ ਦੇ ਸਬੰਧ 'ਚ ਹੋਈ ਅਹਿਮ ਮੀਟਿੰਗ

ਤਲਵੰਡੀ ਸਾਬੋ, 22 ਅਗਸਤ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਵਲੋਂ ਸਿੱਖ ਪੰਥ ਦੇ ਸਮੂਹ ਗ੍ਰੰਥੀ, ਰਾਗੀ, ਪ੍ਰਚਾਰਕ, ਕਵੀਸ਼ਰ, ਢਾਡੀ ਸਾਹਿਬਾਨ ਨੂੰ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਇੱਕ ਪਲੇਟ ਫਾਰਮ ਤੇ ਇਕੱਠੇ ਕਰਨ ਲਈ 28 ਅਗਸਤ ਨੂੰ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਹੋਣ ਜਾ ਰਹੇ ਗੁਰਮਿਤ ਸੰਮੇਲਨ ਬਾਰੇ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਦੇ ਜਿਲ੍ਹਾ ਬਠਿੰਡਾ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਸੇਖੂ ਵਲੋਂ ਸਮੁੱਚੇ ਪ੍ਰਚਾਰਕ ਸਹਿਬਾਨਾਂ ਨਾਲ ਇੱਕ ਹੰਗਾਮੀ ਮੀਟਿੰਗ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਹਰਪਾਲ ਸਿੰਘ ਸੇਖੂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਮੁੱਚੀਆਂ ਪ੍ਰਚਾਰਕ ਸ੍ਰੇਣੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂਂ ਬਾਰੇ ਸਿੰਘ ਸਭਾਵਾਂ, ਜਥੇਬੰਦੀਆਂ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਭਾਈ ਸੇਖੂ ਵਲੋਂ ਸਮੁੱਚੀਆਂ ਜਥੇਬੰਦੀਆਂ ਨੂੰ ਇਸ ਵਿਸ਼ਾਲ ਸੰਮੇਲਨ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਅਤੇ ਸਮੁੱਚੀ ਜਥੇਬੰਦੀ ਗ੍ਰੰਥੀ, ਰਾਗੀ, ਪ੍ਰਚਾਰਕ ਸਭਾ ਵਲੋਂ ਵੀ ਅਪੀਲ ਕੀਤੀ ਗਈ ਕਿ ਆਓ ਇੱਕ ਪਲੇਟਫਾਰਮ ਤੇ ਇਕੱਤਰ ਹੋ ਕੇ ਪ੍ਰਚਾਰਕ ਸ੍ਰੇਣੀ ਦੇ ਮਾਨ ਸਨਮਾਨ ਨੂੰ ਬਹਾਲ ਰੱਖਣ ਲਈ ਯਤਨ ਕਰੀਏ।
ਇਸ ਮੌਕੇ ਭਾਈ ਗੁਰਦੀਪ ਸਿੰਘ ਖੂਹੀਆਂ ਮੁੱਖ ਸੇਵਾਦਾਰ ਹਲਕਾ ਡੱਬਵਾਲੀ, ਭਾਈ ਬੂਟਾ ਸਿੰਘ ਹੈੱਡ ਗ੍ਰੰਥੀ ਗੁ: ਕਲਗੀਧਰ ਸਿੰਘ ਸਭਾ ਡੱਬਵਾਲੀ, ਭਾਈ ਜਗਤਾਰ ਸਿੰਘ, ਭਾਈ ਗੁਰਦੀਪ ਸਿੰਘ ਵਣਵਾਲਾ, ਭਾਈ ਨਰਪਤ ਸਿੰਘ, ਭਾਈ ਤੀਰਥ ਸਿੰਘ ਪ੍ਰਧਾਨ ਬਾਬਾ ਬੁੱਢਾ ਜੀ ਗੰਥੀ ਸਭਾ ਮੰਡੀ ਡੱਬਵਾਲੀ, ਭਾਈ ਇਕਬਾਲ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
    Blogger Comment
    Facebook Comment

0 comments:

Post a Comment