ਏਡਿਡ ਕਾਲਜਾਂ ਦੇ ਨਾੱਨ ਟੀਚਿੰਗ ਕਰਮਚਾਰੀਆਂ ਦੇ ਵਫਦ ਨੂੰ ਵਿੱਤ ਮੰਤਰੀ ਪੰਜਾਬ ਨਾਲ ਮਿਲਾ ਕੇ ਉਹਨਾਂ ਦੀਆਂ ਮੰਗਾ ਪੂਰੀਆਂ ਕੀਤੀਆਂ ਜਾਣਗੀਆਂ: ਜੂਨੀਅਰ ਹੈਨਰੀ

ਜਲੰਧਰ 3 ਅਗਸਤ (ਜਸਵਿੰਦਰ ਆਜ਼ਾਦ)- ਪ੍ਰਾਈਵੇਟ ਕਾਲਜ ਨਾੱਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ (ਏਡਿਡ ਅਤੇ ਅਣਏਡਿਡ) ਦਾ ਇੱਕ ਵਫਦ ਸੂਬਾ ਪ੍ਰਧਾਨ ਸ਼੍ਰੀ ਸੁਖਮਿੰਦਰ ਸਿੰਘ, ਜੀ.ਜੀ.ਐਸ. ਕਾਲਜ ਸੰਘੇੜਾ ਦੀ ਅਗੁਵਾਈ ਹੇਠ ਜਲੰਧਰ ਉੱਤਰੀ ਹਲਕਾ ਦੇ ਵਿਧਾਇਕ ਸ਼੍ਰੀ ਅਵਤਾਰ ਸਿੰਘ ਹੈਨਰੀ (ਜੂਨੀਅਰ) ਨੂੰ ਮਿਲਿਆ ਜਿਸ ਵਿੱਚ ਉਹਨਾਂ ਦੇ ਨਾਲ ਯੂਨੀਅਨ ਦੇ ਜਨਰਲ ਸਕੱਤਰ ਸ਼੍ਰੀ ਜਗਦੀਪ ਸਿੰਘ, ਲਾਜਪਤ ਰਾਏ ਡੀਏਵੀ ਕਾਲਜ ਜਗਰਾਓਂ, ਸ਼੍ਰੀ ਮਦਨ ਲਾਲ ਖੁੱਲਰ ਜਨਰਲ ਸਕੱਤਰ ਜ਼ਿਲਾ ਕਾਂਗਰਸ ਕਮੇਟੀ, ਐਚ.ਐਮ.ਵੀ. ਕਾਲਜ ਦੇ ਲਖਵਿੰਦਰ ਸਿੰਘ, ਰਵੀ ਮੈਨੀ, ਡੀਏਵੀ ਕਾਲਜ ਜਲੰਧਰ ਯੁਨਿਟ ਦੇ ਸਕੱਤਰ ਸ਼੍ਰੀ ਰਵਿੰਦਰ ਕਾਲੀਆ ਸਨ। ਸ਼੍ਰੀ ਸੁਖਮਿੰਦਰ ਸਿੰਘ ਤੇ ਸ਼੍ਰੀ ਮਦਨ ਲਾਲ ਖੁੱਲਰ ਵਿਧਾਇਕ ਹੈਨਰੀ ਨੂੰ ਯੂਨੀਅਨ ਦੀਆਂ ਮੰਗਾਂ ਬਾਰੇ ਦੱਸਿਆ ਜਿਹਨਾਂ ਵਿੱਚ ਮੁੱਖ ਸਨ  ਨਾੱਨ ਟੀਚਿੰਗ ਕਰਮਚਾਰੀਆਂ ਨੂੰ ਦਸੰਬਰ 2011 ਤੋਂ ਸੋਧੇ ਪੇ ਸਕੇਲ ਦੇਣਾ, 1ਫ਼8ਫ਼2009 ਤੋਂ ਮਕਾਨ ਭੱਤਾ ਅਤੇ ਮੈਡੀਕਲ ਭੱਤਾ, ਮਹਿੰਗਾਈ ਭੱਤੇ ਦੀ ਬਕਾਇਆ ਰਾਸ਼ੀ, 5 ਪ੍ਰਤੀਸ਼ਤ ਅਮਤਰਿਮ ਰਾਹਤ, ਨਾੱਨ ਟੀਚਿੰਗ ਕਰਮਚਾਰੀਆਂ ਦੀ ਭਰਤੀ ਤੇ ਲੱਗੀ ਰੋਕ ਹਟਾਉਣਾ, ਸੀਸੀਏ, ਰੁਰਲ ਭੱਤਾ, ਪੈਂਸ਼ਨ ਆਦਿ।  ਗੱਲਬਾਤ ਦੌਰਾਣ ਵਿਧਾਇਕ ਸ਼੍ਰੀ ਅਵਤਾਰ ਹੈਨਰੀ ਨੇ ਯੂਨੀਅਨ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਲਾਇਆ ਕਿ ਉਹ ਨਾੱਨ ਟੀਚਿੰਗ ਕਰਮਚਾਰੀਆਂ ਦੇ ਵਫਦ ਨਾਲ ਜਲਦ ਹੀ ਵਿੱਤ ਮੰਤਰੀ ਪੰਜਾਬ ਸ਼੍ਰੀ ਮਨਪ੍ਰੀਤ ਬਾਦਲ ਨਾਲ ਮੀਟਿੰਗ ਕਰਵਾਉਣਗੇ ਅਤੇ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਦਾ ਯਤਨ ਕਰਨਗੇ ਅਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਵਾਉਣ ਲਈ ਸਰਕਾਰ ਵੱਲੋਂ ਪੁੱਖਤਾ ਕੰਮ ਕਰਵਾਉਣਗੇ।
Share on Google Plus

About Unknown

    Blogger Comment
    Facebook Comment

0 comments:

Post a Comment