ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦਾ ਯੂਨਿਵਰਸਿਟੀ ਦਾ ਬੀ. ਸੀ. ਏ ਸਮੈਸਟਰ ਦੂਜੇ ਦਾ ਸ਼ਾਨਦਾਰ ਨਤੀਜਾ

ਜਲੰਧਰ 1 ਅਗਸਤ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦਾ ਬੀ.ਸੀ.ਏ ਸਮੈਸਟਰ ਦੂਜੇ ਦਾ ਗੁਰੂ ਨਾਨਕ ਦੇਵ ਯੂੂਨਿਵਰਸਿਟੀ ਦਾ ਮਈ 2018 ਦਾ ਨਤੀਜਾ ਸ਼ਾਨਦਾਰ ਰਿਹਾ। ਕੁਮਾਰੀ ਬੇਬੀ ਕੁਮਾਰੀ ਝਾ 800 ਵਿਚੋਂ 631 ਅੰਕ ਲੈ ਕੇ ਯੂਨਿਵਰਸਿਟੀ ਵਿਚ ਪੰਜਵੇਂ ਸਥਾਨ ਤੇ ਰਹੀ ਅਤੇ ਕੁਮਾਰੀ ਕੋਸ਼ਿਕਾ 800 ਵਿਚੋਂ 608 ਅੰਕ ਲੈ ਕੇ 15ਵੇਂ ਸਥਾਨ ਤੇ ਰਹੀ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
    Blogger Comment
    Facebook Comment

0 comments:

Post a Comment