ਐਸ.ਆਈ ਵਿਜੈ ਕੁਮਾਰ ਦੇ ਲੱਗਾ ਇੱਕ ਹੋਰ ਸਟਾਰ, ਬਣੇ ਇੰਸਪੈਕਟ

ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਨੇ ਆਪਣੇ ਹੱਥੀ ਤੀਸਰਾ ਸਟਾਰ ਲਗਾ ਵਧਾਇਆ, ਵਿਜੈ ਕੁਮਾਰ ਦਾ ਮਾਣ
ਜਲੰਧਰ 10 ਅਗਸਤ (ਅਮਰਜੀਤ ਸਿੰਘ ਜੀਤ)- ਐਸ.ਐਚ.ਉ ਪਤਾਰਾ, ਥਾਣਾ ਲਾਂਬੜਾ, ਸਿਟੀ ਥਾਣਾ ਨੰਬਰ 1, 3, 4, ਵਿੱਚ ਅਤੇ ਹੁਣ ਟਰੈਫਿਕ ਇੰਚਾਰਜ਼ ਕਰਤਾਰਪੁਰ, ਭੋਗਪੁਰ, ਆਦਮਪੁਰ, ਥਾਣਾ ਪਤਾਰਾ, ਅਤੇ ਮਸਕੂਦਾਂ ਦੇ ਏਰੀਆਂ ਵਿੱਚ ਆਪਣੀਆਂ ਚੰਗੀਆਂ ਸੇਵਾਵਾਂ ਦੇਣ ਵਾਲੇ ਐਸ.ਆਈ ਵਿਜੈ ਕੁਮਾਰ ਨੂੰ ਇੱਕ ਹੋਰ ਸਟਾਰ ਲਗਾ ਕੇ ਜਿਲਾ ਦਿਹਾਤੀ ਐਸ.ਐਸ.ਪੀ ਨਵਜੌਤ ਸਿੰਘ ਮਾਹਲ, ਐਸ.ਪੀ.ਡੀ ਬਲਕਾਰ ਸਿੰਘ, ਡੀਐਸਪੀ ਹੈਡ ਕਵਾਟਰ ਬਲਵਿੰਦਰ ਸਿੰਘ ਕਾਹਲੋਂ ਨੇ ਇੰਸਪੈਕਟਰ ਦੇ ਅਹੁੱਦੇ ਦਾ ਮਾਣ ਬਖਸ਼ਿਆ ਹੈ। ਅੱਜ ਉਨਾਂ ਨੂੰ ਇਹ ਮਾਣ ਉਨਾਂ ਦਾ ਸੀਨੀਅਰ ਅਧਿਕਾਰੀਆਂ ਵਲੋਂ ਦਿਤਾ ਗਿਆ। ਇਸ ਮੌਕੇ ਵਿਜੈ ਕੁਮਾਰ ਇੰਸਪੈਕਟਰ ਨੇ ਆਪਣੇ ਸੀਨੀਅਰ ਦਾ ਧੰਨਵਾਦ ਕੀਤਾ ਅਤੇ ਉਨਾਂ ਕਿਹਾ ਕਿ ਉਹ ਆਪਣੀਆਂ ਇਲਾਕਾ ਵਾਸੀਆਂ ਪ੍ਰਤੀ ਸੇਵਾਵਾਂ ਤੰਨਦੇਹੀ ਨਾਲ ਨਿਭਾਉਦੇ ਰਹਿਣਗੇ।
    Blogger Comment
    Facebook Comment

0 comments:

Post a Comment