ਸੇਂਟ ਸੋਲਜਰ ਖਿਡਾਰੀਆਂ ਨੇ ਅਮ੍ਰਿਤਸਰ ਵਿੱਚ ਚਮਕਾਇਆ ਨਾਮ ਜਿੱਤੇ 116 ਮੈਡਲ

ਜਲੰਧਰ 6 ਸਤੰਬਰ (ਜਸਵਿੰਦਰ ਆਜ਼ਾਦ)- ਰੂਰਲ ਗੇਮਸ ਆਰਗਨਾਇਜੇਸ਼ਨ ਆਫ਼ ਇੰਡੀਆ ਵਲੋਂ ਅਮ੍ਰਿਤਸਰ ਵਿੱਚ ਕਰਵਾਈਆਂ ਗਈਆਂ ਰੂਰਲ ਗੇਮਸ ਪੰਜਾਬ ਸਟੇਟ ਚੈਂਪਿਅਨਸ਼ਿਪ ਵਿੱਚ ਸੇਂਟ ਸੋਲਜਰ ਗਰੁਪ ਆਫ਼ ਇੰਸਟੀਚਿਊਸ਼ਨਸ ਦੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਭੋਗਪੁਰ ਦੇ ਵਿਦਿਆਰਥੀਆਂ ਨੇ 116 ਮੈਡਲ ਜਿੱਤ ਆਪਣਾ ਪਰਚਮ ਲਹਰਾਇਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ, ਸਕੂਲ ਡਾਇਰੇਕਟਰ ਭੂਪਿੰਦਰ ਸਿੰਘ ਅਟਵਾਲ ਨੂੰ ਵਧਾਈ ਦਿੰਦੇ ਅਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਲੜਕੀਆਂ ਵਿੱਚ ਕੁਲਜੀਤ ਨੇ ਲਾਂਗ ਜੰਪ ਵਿੱਚ ਗੋਲਡ, 200 ਮੀਟਰ ਵਿੱਚ ਬਰੋਂਜ, ਦਮਨ ਨੇ 100 ਮੀਟਰ ਵਿੱਚ ਗੋਲਡ, ਅਮਨ ਨੇ 200 ਮੀਟਰ ਸਿਲਵਰ, ਲਾਂਗ ਜੰਪ ਵਿੱਚ ਬਰੋਂਜ, ਰਮਨਪ੍ਰੀਤ ਨੇ 100 ਮੀਟਰ ਵਿੱਚ ਸਿਲਵਰ, ਜੇਵਲਿਨ ਵਿੱਚ ਜਸਮੀਨ ਨੇ ਗੋਲਡ, ਇੰਦਰਦੀਪ ਨੇ ਸਿਲਵਰ, ਨਵਨੀਤ ਕੌਰ ਨੇ ਬਰੋਂਜ, ਮੁੰਡਿਆਂ ਵਿੱਚ ਸਨਜੋਤ ਨੇ 100 ਮੀਟਰ ਵਿੱਚ ਗੋਲਡ, ਲਾਂਗ ਜੰਪ ਵਿੱਚ ਸਿਲਵਰ, ਅਜੈ ਨੇ 800 ਮੀਟਰ ਵਿੱਚ ਗੋਲਡ, 1500 ਮੀਟਰ ਵਿੱਚ ਗੋਲਡ, 100 ਮੀਟਰ ਵਿੱਚ ਸਿਲਵਰ, ਅਰਸ਼ਦੀਪ ਨੇ 200 ਮੀਟਰ ਵਿੱਚ ਗੋਲਡ, 400 ਮੀਟਰ ਵਿੱਚ ਗੋਲਡ, 100 ਮੀਟਰ ਵਿੱਚ ਬਰੋਂਜ, ਤਰੁਣ ਨੇ ਡਿਕਸ ਵਿੱਚ ਗੋਲਡ, ਜੇਵਲਿਨ ਵਿੱਚ ਗੋਲਡ, ਹਿਮਾਂਸ਼ੁ ਨੇ ਡਿਕਸ ਵਿੱਚ ਗੋਲਡ, ਕਰਣਬੀਰ ਨੇ ਸ਼ਾਟਪੁਟ ਵਿੱਚ ਗੋਲਡ, ਲਾਂਗ ਜੰਪ ਵਿੱਚ ਬਰੋਂਜ, ਅਰਮਾਨ ਨੇ ਲਾਂਗ ਜੰਪ ਵਿੱਚ ਗੋਲਡ, 100 ਮੀਟਰ ਵਿੱਚ ਬਰੋਂਜ, ਜਸਕੀਰਤ ਨੇ ਸ਼ਾਟਪੁਟ ਵਿੱਚ ਗੋਲਡ, ਹਾਈ ਜੰਪ ਵਿੱਚ ਗੋਲਡ, 200 ਮੀਟਰ ਵਿੱਚ ਸਿਲਵਰ, 1500 ਮੀਟਰ ਵਿੱਚ ਬਰੋਂਜ, ਕਰਣਵੀਰ ਨੇ ਲਾਂਗ ਜੰਪ ਵਿੱਚ ਗੋਲਡ, 200 ਮੀਟਰ ਵਿੱਚ ਬਰੋਂਜ, ਹਰਮਨ ਨੇ 100 ਮੀਟਰ ਵਿੱਚ ਸਿਲਵਰ, ਲਾਂਗ ਜੰਪ ਵਿੱਚ ਬਰੋਂਜ, ਜਸਪਿੰਦਰ ਨੇ 100 ਮੀਟਰ, 400 ਮੀਟਰ, ਸ਼ਾਟਪੁਟ, ਜੇਵਲਿਨ ਵਿੱਚ ਸਿਲਵਰ, 800 ਮੀਟਰ ਵਿੱਚ ਬਰੋਂਜ, ਸੁਖਮਨ ਨੇ 200 ਮੀਟਰ ਵਿੱਚ ਸਿਲਵਰ, ਜੇਵਲਿਨ ਅਤੇ ਸ਼ਾਟਪੁਟ ਵਿੱਚ ਬਰੋਂਜ, ਕਮਲਜੀਤ ਨੇ 800 ਮੀਟਰ ਵਿੱਚ ਸਿਲਵਰ, 400 ਮੀਟਰ ਅਤੇ 1500 ਮੀਟਰ ਵਿੱਚ ਬਰੋਂਜ, ਹਰਮਨ ਨੇ ਸ਼ਾਟਪੁਟ ਅਤੇ ਹਾਈ ਜੰਪ ਵਿੱਚ ਬਰੋਂਜ, ਅਨਮੋਲ ਨੇ ਹਾਈ ਜੰਪ ਵਿੱਚ ਸਿਲਵਰ, 100 ਮੀਟਰ ਵਿੱਚ ਬਰੋਂਜ ਮੈਡਲ ਪ੍ਰਾਪਤ ਕੀਤੇ ਹਨ। ਡਾਇਰੇਕਟਰ ਅਟਵਾਲ ਨੇ ਦੱਸਿਆ ਕਿ ਅੰਡਰ 19 ਵਿੱਚ ਲੜਕਿਆਂ ਨੇ ਖੋਹ-ਖੋਹ ਵਿੱਚ ਗੋਲਡ, ਵਾਲੀਬਾਲ ਵਿੱਚ ਸਿਲਵਰ, ਮੁੰਡਿਆਂ ਨੇ ਬਾਸਕੇਟਬਾਲ, ਵਾਲੀਬਾਲ ਵਿੱਚ ਸਿਲਵਰ, ਅੰਡਰ 17 ਵਿੱਚ ਮੁੰਡਿਆਂ ਨੇ ਵਾਲੀਬਾਲ ਵਿੱਚ ਸਿਲਵਰ, ਲੜਕਿਆਂ ਨੇ ਬੈਡਮਿੰਟਨ ਵਿੱਚ ਸਿਲਵਰ, ਅੰਡਰ 14 ਵਿੱਚ ਲੜਕਿਆਂ ਨੇ ਬੈਡਮਿੰਟਨ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤੇ ਹੈ।
Share on Google Plus

About Unknown

    Blogger Comment
    Facebook Comment

0 comments:

Post a Comment