ਜਲੰਧਰ 5 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਵੱਖ-ਵੱਖ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਜਿਸ ਵਿੱਚ ਅਧਿਆਪਕਾਂ ਦੇ ਨਾਲ ਡਾ.ਰਾਧਾਕ੍ਰਿਸ਼ਣਨ ਜੀ ਦੀ ਤਸਵੀਰ ਅੱਗੇ ਸ਼ਰਧਾ ਸੁਮਨ ਅਰਪਿਤ ਕਰ ਉਨਾਂ੍ਹਨੂੰ ਯਾਦ ਕੀਤਾ ਅਤੇ ਅਧਿਆਪਕ ਦਿਵਸ ਦਾ ਕੇਕ ਕੱਟਦੇ ਹੋਏ ਸਭ ਦਾ ਮੂੰਹ ਮਿੱਠਾ ਕਰਵਾਇਆ। ਇਸਦੇ ਨਾਲ ਹੀ ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਅਤੇ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ਼ ਖਾਂਬਰਾਂ ਦੇ ਅਧਿਆਪਕਾਂ ਵਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਅਧਿਆਪਕਾਵਾਂ ਨੇ ਡਾਂਸ, ਮਾਡਲਿੰਗ ਨਾਲ ਇਸ ਦਿਨ ਨੂੰ ਸੇਲਿਬਰੇਟ ਕੀਤਾ।ਸੇਂਟ ਸੋਲਜਰ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੀਡਜ਼ ਦੇ ਵਿਦਿਆਰਥੀਆਂ ਵਲੋਂ ਪ੍ਰੋ-ਚੇਅਰਮੈਨ ਪਿ੍ਰੰਸ ਚੋਪੜਾ ਨੂੰ ਬੂਕੇ ਭੇਂਟ ਕਰਦੇ ਹੋਏ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ। ਪ੍ਰੋ-ਚੇਅਰਮੈਨ ਪਿ੍ਰੰਸ ਚੋਪੜਾ ਨੇ ਸਭ ਅਧਿਆਪਕਾਂ ਅਤੇ ਡਾ.ਰਾਧਾਕ੍ਰਿਸ਼ਣਨ ਨੂੰ ਨਤਮਸਤਕ ਹੁੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਅਧਿਆਪਕਾਂ ਦੇ ਹਮੇਸ਼ਾ ਕਰਜਦਾਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਸਾਡੇ ਵਿੱਚ ਚੰਗੇ ਸੰਸਕਾਰ ਹਨ। ਅਧਿਆਪਕ ਨੂੰ ਇਸ ਲਈ ਭਵਿੱਖ ਦਾ ਨਿਰਮਾਤਾ ਕਿਹਾ ਜਾਂਦਾ ਹੈ ਕਿਉਂਕਿ ਇੱਕ ਵਿਦਿਆਰਥੀ ਦੇ ਸੰਪੂਰਣ ਵਿਕਾਸ ਵਿੱਚ ਜਿੱਥੇ ਉਸਦੇ ਮਾਤਾ ਪਿਤਾ ਦਾ ਅਹਿਮ ਯੋਗਦਾਨ ਰਹਿੰਦੇ ਹਨ ਉਥੇ ਹੀ ਉਸਦੇ ਅਧਿਆਪਕ ਵੀ ਮਹੱਤਵਪੂਰਣ ਰੋਲ ਅਦਾ ਕਰਦੇ ਹਨ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment