ਜਲੰਧਰ 31 ਮਈ (ਜਸਵਿੰਦਰ ਆਜ਼ਾਦ)- ਦਿਨ ਪ੍ਰਤੀ ਦਿਨ ਸਮਾਜ ਉੱਤੇ ਨਸ਼ਿਆਂ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ।ਜਿਸ ਵਿੱਚ ਯੁਵਾ ਵੱਡੀ ਗਿਣਤੀ ਵਿੱਚ ਇਸਦਾ ਸ਼ਿਕਾਰ ਹੋ ਰਹੇ ਹਨ ਪਰ ਇਸ ਨਾਲ ਸਰੀਰ ਉੱਤੇ ਪੈਣ ਵਾਲੇ ਪ੍ਰਭਾਵ ਨਾਲ ਉਹ ਅਨਜਾਨ ਹਨ ਇਸਦੇ ਖਿਲਾਫ ਆਵਾਜ ਚੁੱਕਦੇ ਹੋਏ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਆਰ.ਈ.ਸੀ ਬ੍ਰਾਂਚ ਵਿੱਚ ਵਿਦਿਆਰਥੀਆਂ ਵਲੋਂ ਵਰਲਡ ਨੋ ਤੰਬਾਕੂ ਡੇ ਮਨਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਦੇ ਦਿਸ਼ਾਂ ਨਿਰਦੇਸ਼ਾਂ 'ਤੇ ਵਿਦਿਆਰਥੀਆਂ ਰੋਹਿਤ, ਦਿਨੇਸ਼, ਪ੍ਰਾਕਸ਼ੀ, ਅਮ੍ਰਿਤਾ, ਕਾਜਲ, ਕਸ਼ਿਸ਼, ਨੇਹਾ, ਨਿਕੀਤਾ, ਦੀਪਿਕਾ, ਗੁਰਸ਼ਰਨ, ਬਲਰਾਜਦੀਪ ਆਦਿ ਨੇ ਤੰਮਾਕੂ ਦੇ ਖਿਲਾਫ ਜਾਗਰੂਕਤਾ ਫੈਲਾਈ।ਵਿਦਿਆਰਥੀਆਂ ਨੇ ਨੋ ਟੂ ਤੰਮਾਕੂ ਉੱਤੇ ਪੋਸਟਰਸ ਤਿਆਰ ਕਰ ਸਭ ਨੂੰ ਸਿਗਰਟ ਨਾਲ ਸਰੀਰ ਉਤੇ ਪੈਣ ਵਾਲੇ ਪ੍ਰਭਾਵ, ਕੈਂਸਰ ਵਰਗੀ ਬਿਮਾਰੀ, ਵਾਤਾਵਰਣ ਉੱਤੇ ਪੈਣ ਵਾਲੇ ਪ੍ਰਭਾਵ ਦੇ ਪ੍ਰਤੀ ਸਭ ਨੂੰ ਜਾਗਰੂਕ ਕੀਤਾ।ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਮੋਕਿੰਗ ਨਾ ਸਿਰਫ ਮਾਨਵੀ ਜੀਵਨ ਬਲਕਿ ਵਾਤਾਵਰਣ ਉੱਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ ਇਸ ਲਈ ਸਭ ਨੂੰ ਸਮੋਕਿੰਗ ਦੇ ਖਿਲਾਫ ਲੜਣ ਦੀ ਜਰੂਰਤ ਹੈ।
0 comments:
Post a Comment