ਹਰਗੋਬਿੰਦ ਨਗਰ ਦੀਆਂ ਗਲੀਆਂ ਦੀ ਹਾਲਤ ਖਰਾਬ

ਜਲੰਧਰ 19 ਮਈ (ਦੀਪਕ ਸੈਣੀ)- ਹਰਗੋਬਿੰਦ ਨਗਰ ਦੀ ਇਕ ਨੰਬਰ ਗਲੀ ਦੇ ਲੋਕ ਨਰਕ ਤੇ ਬਿਮਾਰੀ ਦੇ ਘਰ ਵਿਚ ਜੀਅ ਰਹੇ ਹਨ। ਗਲੀ ਪੂਰੀ ਗੰਦੇ ਪਾਣੀ ਨਾਲ ਚੌਵੀ ਘੰਟੇ ਭਰੀ ਰਹਿੰਦੀ ਹੈ। ਜਿਸ ਕਰਕੇ ਉੱਥੇ ਮੱਛਰ ਪੈਦਾ ਹੋ ਗਏ ਨੇ ਅਤੇ ਲੋਕ ਮਲੇਰੀਏ ਦਾ ਸ਼ਿਕਾਰ ਹੋ ਰਹੇ ਨੇ। ਇਸਦੀ ਸ਼ਿਕਾਇਤ ਵੀ (ਏਸ.ਡੀ.ਯੋ, ਏਕਸ.ਸੀ.ਐੱਨ, ਤੇ ਜੇ. ਈ) ਨੂੰ ਕਈ ਵਾਰ ਕੀਤੀ ਪਰ ਕੋਈ ਵੀ ਕਾਰਵਾਈ ਨਹੀਂ ਕਰਦਾ। ਇਲਾਕਾ ਨਿਵਾਸੀਆਂ ਨੇ ਹੁਣ ਅਾਪਣੇ ਹਲਕੇ ਦੇ ਵਿਧਾਇਕ ਨੂੰ ਮੰਗ ਪੱਤਰ ਲਿਖਿਆ ਹੈ, ਕਿ ਉਨ੍ਹਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ।
    Blogger Comment
    Facebook Comment

0 comments:

Post a Comment