ਜਲੰਧਰ 18 ਮਈ (ਜਸਵਿੰਦਰ ਆਜ਼ਾਦ)- ਕੈਂਪਸ ਨੂੰ ਹਰਿਆ ਭਰਿਆ ਅਤੇ ਸੁੰਦਰ ਬਣਾਉਣ ਦੇ ਮੰਤਵ ਨਾਲ ਸੇਂਟ ਸੋਲਜਰ ਨਰਸਿੰਗ ਟੈ੍ਰਨਿੰਗ ਇੰਸਟੀਚਿਊਟ ਵਿਚ ਪਲਾਂਟੇਸ਼ਨ ਡਰਾਇਵ ਕਰਵਾਈ ਗਈ। ਜਿਸ ਵਿੱਚ ਪਿ੍ਰੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾਂ ਨਿਰਦੇਸ਼ਾਂ ਉੱਤੇ ਜੀ.ਐਨ.ਐਮ ਦੇ ਵਿਦਿਆਰਥੀਆਂ ਵਲੋਂ ਕੈਂਪਸ ਵਿੱਚ ਛਾਂਦਾਰ, ਫਲਾਂ ਵਾਲੇ, ਸਜਾਵਟੀ, ਮੈਡਿਸ਼ਨ ਪਲਾਂਟਸ ਲਗਾਏ ਗਏ। ਵਿਦਿਆਰਥੀਆਂ ਅਜੈ, ਭੁਪਿੰਦਰ, ਜਸਮੀਨ, ਰੁਪਿੰਦਰ, ਨਵਦੀਪ, ਕਨਿਕਾ, ਨੇਹਾ, ਜਸਵਿੰਦਰ, ਨਿਤੀਨ, ਗੁਰਪ੍ਰੀਤ, ਕਾਜਲ ਆਦਿ ਨੇ ਬੂਟੇ ਨੂੰ ਨਾ ਸਿਰਫ ਲਗਾਇਆ ਬਲਕਿ ਉਨ੍ਹਾਂ ਨੂੰ ਸੰਭਾਲਣ ਦੀ ਵੀ ਸਹੁੰ ਚੁੱਕੀ। ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਨੇ ਵਿਦਿਆਰਥੀਆਂ ਦੇ ਇਸ ਕਾਰਜ ਦੀ ਸਲ਼ਾਘਾ ਕਰਦੇ ਹੋਏ ਕਿਹਾ ਕਿ ਦਿਨ ਪ੍ਰਤੀ ਦਿਨ ਵੱਧ ਰਹੀ ਗਰਮੀ, ਦੂਸ਼ਿਤ ਹੋ ਰਹੇ ਵਾਤਾਵਰਣ ਅਤੇ ਕੈਂਪਸ ਨੂੰ ਗਰਨਿ ਅਤੇ ਆਕਸੀਜਨ ਭਰਪੂਰ ਬਣਾਉਣ ਲਈ ਜ਼ਿਆਦਾ ਬੂਟੇ ਲਗਾਉਣ ਦੀ ਜਰੂਰਤ ਹੈ। ਇਸ ਮੌਕੇ ਸੰਸਥਾ ਦੇ ਸਭ ਅਧਿਆਪਕਾਂ ਵੀ ਮੌਜੂਦ ਰਹੇ।








0 comments:
Post a Comment