ਅੰਤਾਂ ਦੀ ਗਰਮੀ ਪੈ ਰਹੀ ਜੇਠ ਭਾਵ ਜੂਨ ਦਾ ਮਹੀਨਾ ਸਿਖ਼ਰਾਂ ਤੇ ਸੀ ਸਿਆਣਿਆਂ ਦੇ ਕਹਿਣ ਵਾਂਗ ਬਾਹਰ ਕਾਂ ਅੱਖ ਨਹੀਂ ਨਿਕਲਦੀ ਸੀ। ਪਰ ਮਜਬੂਰੀ ਕਾਰਣ ਮੈਨੂੰ ਦੁਪਹਿਰ ਦਾ ਸਫ਼ਰ ਕਰਨਾ ਪਿਆ ਅੱਧੀ ਕੁ ਵਾਟ ਲੰਘ ਜਾਣ ਉਪਰੰਤ ਵੇਖਿਆ ਕਿ ਸੜਕ ਦੇ ਇੱਕ ਕਿਨਾਰੇ ਮਾੜੇ ਜਹੇ ਰੁੱਖ ਦੀ ਛਾਵੇਂ ਇੱਕ ਗੰਨੇ ਦੀ ਰਸ ਵਾਲਾ ਵੇਲਣਾ ਚਲਾ ਰਿਹਾ ਸੀ। ਮੈਂ ਉਸ ਕੋਲ ਜਾ ਕੇ ਮੱਥੇ ਤੋਂ ਪਸੀਨਾ ਪੂੰਝਦੇ ਹੋਏ ਨੇ ਕਿਹਾ ਇੱਕ ਗਲਾਸ ਰਸ ਦਾ ਠੰਡਾ ਜਿਹਾ ਪਿਲਾ ਦਿਓ। ਮੇਰੇ ਦੇਖਦੇ ਦੇਖਦੇ ਹੋਰ ਤਿੰਨ ਜਣੇ ਮੇਰੀ ਹਾਲਤ ਵਾਂਗ ਪੁੱਜ ਗਏ।ਉਸ ਨੇ ਇੱਕ ਗੰਨੇ ਨੂੰ ਕਰੀਬ ਅੱਠ ਵਾਰ ਮਰੋੜ ਕੇ ਵੇਲਣੇ ਰਾਂਹੀਂ ਲਗਾਂਹ ਦਿੱਤਾ ਜਿਵੇਂ ਚਾਹੁੰਦਾ ਹੋਵੇ ਕਿ ਇਸ ਵਿੱਚ ਰਸ ਦੀ ਇੱਕ ਵੀ ਬੂੰਦ ਨਾ ਰਿਹ ਜਾਵੇ। ਮੇਰੀ ਨਜ਼ਰ ਉਸ ਵੱਡੇ ਚੱਕਰ ਦੇ ਜਾ ਪਈ ਜ਼ੋ ਇੰਜਣ ਨਾਲ ਪਾਈ ਬੈਲਟ ਨਾਲ ਘੁੰਮ ਰਿਹਾ ਸੀ ਤਾਂ ਮੇਰੀ ਸੋਚ ਸਾਰੀ ਉਸ ਤੇ ਹੀ ਟਿੱਕ ਗਈ। ਜਾਪਣ ਲੱਗਾ ਜਿਨ੍ਹਾਂ ਕਰਕੇ ਮੈਂ ਤੁਰਾ ਫਿਰ ਰਿਹਾ ਹਾਂ ਉਹ ਵੱਡਾ ਚੱਕਰ ਮੇਰੇ ਆਲੇ ਦੁਆਲੇ ਦੇ ਆਰ ਪਰਿਵਾਰ ਦੇ ਮੈਂਬਰ ਹਨ । ਉਹ ਤਾਂ ਆਪਣੀ ਹੀ ਲੋੜ ਪੂਰੀ ਕਰਨ ਵਿੱਚ ਲੱਗੇ ਹਨ ।ਇਹ ਨਹੀਂ ਕਿਸੇ ਦੇ ਸੋਚ ਵਿੱਚ ਆ ਰਿਹਾ ਕਿ ਗੰਨੇ ਵਾਂਗ ਮੈਨੂੰ ਕਿੰਨੀ ਵਾਰ ਪੀੜਿਆ ਜਾ ਰਿਹਾ ਹੈ। ਮੈਂਨੂੰ ਆਪਣੇ ਤੇ ਉਸ ਪੀੜੇ ਜਾ ਰਹੇ ਗੰਨੇ ਵਿੱਚ ਕੋਈ ਅੰਤਰ ਨਜ਼ਰ ਨਹੀ ਆ ਰਿਹਾ ਸੀ ।ਇਸ ਤਰ੍ਹਾਂ ਲਗਦਾ ਸੀ ਕਿ ਫ਼ਕੀਰਾ ਇਹ ਤੈਨੂੰ ਉਨੀ ਦੇਰ ਤੱਕ ਹੀ ਪੀੜਦੇ ਰਹਿਣਗੇ ਜੱਦ ਤੱਕ ਤੇਰੇ ਤੂੰ ਇਨ੍ਹਾਂ ਦੀ ਹਰ ਆਸ ਪੂਰੀ ਨਹੀਂ ਹੋ ਜਾਂਦੀ। ਮੇਰੇ ਦਿਮਾਗ ਵਿੱਚ ਅਜੇ ਇਹ ਗੱਲ ਚੱਲ ਹੀ ਰਹੀ ਸੀ ਤਾਂ ਰਸ ਵਾਲੇ ਨੇ ਕਿਹਾ ਬਾਬੂ ਜੀ ਰਸ ਗਰਮ ਹੋ ਜਾਵੇਗੀ ਮੈਂ ਸੋਚਾਂ' ਚੋ ਬਾਹਰ ਨਿਕਲ ਕੇ ਰਸ ਗਿਲਾਸ ਫੜ ਲਿਆ।
-ਵਿਨੋਦ ਕੁਮਾਰ, ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ, ਜਲੰਧਰ, ਮੋ.098721 97326
-ਵਿਨੋਦ ਕੁਮਾਰ, ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ, ਜਲੰਧਰ, ਮੋ.098721 97326
0 comments:
Post a Comment