ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟ੍ਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਚੇਅਰਮੈਨ ਦੀ ਚੋਣ ਸ. ਨਿਰਮਲ ਸਿੰਘ ਐਸ.ਐਸ. ਨੇ ਜਿੱਤੀ

ਫਤਿਹਗੜ ਸਾਹਿਬ, 28 ਮਈ (ਨਰਿੰਦਰ ਕਸ਼ਯਪ)- ਕਸ਼ਯਪ ਸਮਾਜ ਦੇ ਮਹਾਨ ਸ਼ਹੀਦ, ਆਪਣਾ ਸਰਬੰਸ ਸਿੱਖੀ ਤੋਂ ਕੁਰਬਾਨ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਯਾਦਗਾਰ ਅਸਥਾਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟ੍ਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਚੇਅਰਮੈਨ ਦੀ ਚੋਣ ਵਿੱਚ ਲੁਧਿਆਣਾ ਦੇ ਸ. ਨਿਰਮਲ ਸਿੰਘ ਐਸ.ਐਸ. ਨੇ ਜਿੱਤ ਹਾਸਲ ਕੀਤੀ. 27 ਮਈ ਨੂੰ ਟ੍ਰੱਸਟ ਦੇ 1405 ਵੋਟਰਾਂ ਵਿੱਚੋਂ 646 ਵੋਟਰਾਂ ਨੇ ਵੋਟਾਂ ਪਾਈਆਂ. ਨਿਰਮਲ ਸਿੰਘ ਐਸ.ਐਸ. ਨੂੰ ਸਭ ਤੋਂ ਵੱਧ 284 ਵੋਟਾਂ ਪਾ ਕੇ ਕਸ਼ਯਪ ਸਮਾਜ ਨੇ ਇਕ ਨੇਕ, ਇਮਾਨਦਾਰ ਅਤੇ ਸੱਚੇ-ਸੁੱਚੇ ਇਨਸਾਨ ਨੂੰ ਟ੍ਰੱਸਟ ਦਾ ਚੇਅਰਮੈਨ ਬਣਨ ਦਾ ਮੌਕਾ ਦਿੱਤਾ।
646  ਵੋਟਾਂ ਵਿੱਚੋਂ 9 ਵੋਟਾਂ ਕੈਂਸਲ ਹੋਈਆਂ. ਸ. ਨਿਰਮਲ ਸਿੰਘ ਐਸ.ਐਸ. ਨੂੰ 284, ਜਦਕਿ ਮਨਮੋਹਨ ਸਿੰਘ ਭਾਗੋਵਾਲੀਆ ਨੂੰ 213, ਸਰੂਪ ਸਿੰਘ ਬੇਗਵਾਲੀਆ ਨੂੰ 133, ਸਾਬਕਾ ਚੇਅਰਮੈਨ ਅਤੇ 31 ਮੈਂਬਰੀ ਕਮੇਟੀ ਦੇ ਕਨਵੀਨਰ ਪ੍ਰਸ਼ੋਤਮ ਸਿੰਘ ਨੂੰ 4 ਅਤੇ ਸਤਿੰਦਰ ਰਾਜਾ ਨੂੰ 3 ਵੋਟਾਂ ਪਾਈਆਂ. ਇਥੇ ਇਹ ਜ਼ਿਕਰ ਯੋਗ ਹੈ ਕਿ ਵੋਟਾਂ ਤੋਂ ਇਕ ਦਿਨਾਂ ਪਹਿਲਾਂ ਸਤਿੰਦਰ ਸਿੰਘ ਰਾਜਾ ਅਤੇ ਪ੍ਰਸ਼ੋਤਮ ਸਿੰਘ ਨੇ ਭਾਗੋਵਾਲੀਆ ਦੇ ਹੱਕ ਵਿੱਚ ਬੈਠਣ ਦਾ ਫੈਸਲਾ ਕਰ ਲਿਆ ਸੀ. ਸਮਾਜ ਦੇ ਸਾਥੀਆਂ ਵੱਲੋਂ ਚੇਅਰਮੈਨ ਦੀ ਚੋਣ ਲਈ ਸਰਬਸੰਮਤੀ ਕਰਵਾਉਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਕਾਮਯਾਬ ਨਹੀਂ ਹੋਈਆਂ. ਸੰਗਤ ਅਤੇ ਸਮਾਜ ਦੀ ਜਾਣਕਾਰੀ ਦੱਸਿਆ ਜਾਂਦਾ ਹੈ ਕਿ ਇਸ ਟ੍ਰੱਸਟ ਦਾ ਗਠਨ ਸੰਨ 1985 ਵਿੱਚ ਕੀਤਾ ਗਿਆ ਸੀ ਅਤੇ ਸ. ਪ੍ਰਸ਼ੋਤਮ ਸਿੰਘ ਦੇ ਪਿਤਾ ਕੈਪਟਨ ਵੀਰ ਸਿੰਘ ਨੇ ਇਸਦੇ ਪਹਿਲੇ ਚੇਅਰਮੈਨ ਦੇ ਤੌਰ 'ਤੇ 12 ਸਾਲਾਂ ਤੱਕ ਸਰਬਸੰਮਤੀ ਨਾਲ ਜਿੰਮੇਵਾਰੀ ਸੰਭਾਲੀ ਸੀ।
ਚੋਣ ਮੈਦਾਨ ਵਿੱਚ  ਉਮੀਦਵਾਰ - ਚੇਅਰਮੈਨ ਦੀ ਚੋਣ ਲਈ 15 ਮਈ ਨੂੰ ਪੇਪਰ ਭਰੇ ਗਏ ਸਨ, ਜਿਸ ਦੌਰਾਨ ਸ. ਪ੍ਰਸ਼ੋਤਮ ਸਿੰਘ, ਨਿਰਮਲ ਸਿੰਘ ਐਸ.ਐਸ., ਡਾ. ਪ੍ਰੇਮ ਸਿੰਘ ਮੰਡੀ ਗੋਬਿੰਦਗੜ, ਗੁਰਨਾਮ ਸਿੰਘ ਲਾਲੜੂ, ਮਨਮੋਹਨ ਸਿੰਘ ਭਾਗੋਵਾਲੀਆ, ਬਲਵੀਰ ਸਿੰਘ ਮੋਹਾਲੀ, ਅਜੀਤ ਸਿੰਘ ਬਟਾਲਾ, ਸਤਿੰਦਰ ਸਿੰਘ ਰਾਜਾ, ਗੁਰਮੀਤ ਸਿੰਘ ਮੋਰਿੰਡਾ,  ਰਣਜੀਤ ਸਿੰਘ ਠੇਕੇਦਾਰ, ਨਵਤੇਜ ਸਿੰਘ ਖੰਨਾ, ਸਰੂਪ ਸਿੰਘ ਬੇਗੋਵਾਲ, ਮਲਹਾਰਾ ਸਿੰਘ ਮੋਰਿੰਡਾ, ਗੁਰਮੁਖ ਸਿੰਘ ਮੋਰਿੰਡਾ ਅਤੇ ਸੋਹਣ ਸਿੰਘ ਚੀਮਨਾ ਸਮੇਤ 15 ਉਮੀਦਵਾਰਾਂ ਨੇ ਪੇਪਰ ਭਰੇ ਸਨ।
ਇਸ ਤੋਂ ਬਾਅਦ 20 ਮਈ ਨੂੰ ਪੇਪਰ ਵਾਪਸ ਲੈਣ ਦਾ ਦਿਨ ਸੀ. ਪੇਪਰਾਂ ਦੀ ਪੜਤਾਲ ਵਿੱਚ ਸੋਹਣ ਸਿੰਘ ਚੀਮਨਾ ਦੇ ਪੇਪਰ ਸਹੀ ਨਾ ਹੋਣ ਕਾਰਣ ਰੱਦ ਕਰ ਦਿੱਤੇ ਗਏ. ਹੁਣ ਚੋਣ ਮੈਦਾਨ ਵਿੱਚ 14 ਉਮੀਦਵਾਰ ਸਨ. ਇਸ ਦੌਰਾਨ ਸਮਾਜ ਦੇ ਸਾਥੀਆਂ ਵੱਲੋਂ ਸਾਰਾ ਦਿਨ ਆਪਸੀ ਸਹਿਮਤੀ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਗੱਲ ਨਾ ਬਣੀ. ਅਖੀਰ ਵਿੱਚ 9 ਉਮੀਦਵਾਰਾਂ ਨੇ ਕਾਗਜ਼ ਵਾਪਸ ਲੈ ਲਏ ਅਤੇ 5 ਉਮੀਦਵਾਰ ਸ. ਪ੍ਰਸ਼ੋਤਮ ਸਿੰਘ, ਨਿਰਮਲ ਸਿੰਘ ਐਸ.ਐਸ., ਸਰੂਪ ਸਿੰਘ ਬੇਗੋਵਾਲ, ਮਨਮੋਹਨ ਸਿੰਘ ਭਾਗੋਵਾਲੀਆ ਅਤੇ ਸਤਿੰਦਰ ਸਿੰਘ ਰਾਜਾ ਮੈਦਾਨ ਵਿੱਚ ਰਹਿ ਗਏ. ਚੋਣ ਕਮੇਟੀ ਨੇ ਇਹਨਾਂ ਪੰਜਾਂ ਮੈਂਬਰਾਂ ਨੂੰ ਚੋਣ ਨਿਸ਼ਾਨ ਜਾਰੀ ਕਰ ਦਿੱਤੇ।
27 ਮਈ ਨੂੰ ਵੋਟਾਂ ਵਾਲੇ ਦਿਨ ਪੰਜਾਬ ਭਰ ਤੋਂ ਵੋਟਰਾਂ ਨੇ ਆ ਕੇ ਵੋਟਾਂ ਪਾਈਆਂ. ਰਿਟਰਨਿੰਗ ਅਫਸਰ ਸ. ਕਰਮਜੀਤ ਸਿੰਘ ਤਾਜਪੁਰੀ ਅਤੇ ਚੋਣ ਅਫਸਰ ਗੁਰਦੇਵ ਸਿੰਘ ਨਾਭਾ, ਸਰਵਣ ਸਿੰਘ ਬਿਹਾਲ, ਬਲਵੀਰ ਸਿੰਘ ਪਾਹੜਾ, ਕੁਲਦੀਪ ਸਿੰਘ ਸਰਹਿੰਦ, ਗੁਰਦੇਵ ਸਿੰਘ ਟਾਕ ਲੁਧਿਆਣਾ ਅਤੇ ਰਾਜ ਕੁਮਾਰ ਪਾਤੜਾਂ ਦੀ ਟੀਮ  ਨੇ ਬੜੇ ਹੀ ਸ਼ਾਂਤਮਈ ਢੰਗ ਨਾਲ ਚੋਣਾਂ ਪੂਰੀਆਂ ਕਰਵਾਈਆਂ. ਸ਼ਾਮ ਚਾਰ ਵਜੇ ਤੱਕ ਵੋਟਾਂ ਪਾਈਆਂ ਗਈਆਂ ਅਤੇ ਉਸ ਤੋਂ ਬਾਅਦ ਗਿਣਤੀ ਦਾ ਕੰਮ ਸ਼ੁਰੂ ਹੋਇਆ. ਗਿਣਤੀ ਤੋਂ ਬਾਅਦ ਚੋਣ ਕਮੇਟੀ ਨੇ ਐਲਾਨ ਕੀਤਾ ਕਿ ਲੁਧਿਆਣਾ ਤੋਂ ਸ. ਨਿਰਮਲ ਸਿੰਘ ਐਸ.ਐਸ. ਨੇ ਨੇੜਲੇ ਵਿਰੋਧੀ ਸ. ਮਨਮੋਹਨ ਸਿੰਘ ਭਾਗੋਵਾਲੀਆ ਨੂੰ 73 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ. ਸਰੂਪ ਸਿੰਘ ਬੇਗੋਵਾਲਾ 133 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੇ।
Share on Google Plus

About Unknown

    Blogger Comment
    Facebook Comment

0 comments:

Post a Comment