ਵਿਦਿਆਰਥੀਆਂ ਲਈ ਸਵਿਮਿੰਗ ਸਪੋਕਨ ਇੰਗਲਿਸ਼, ਮਿਊਜਿਕ, ਡਾਂਸ, ਬੇਸਿਕ ਗੇਂਸ ਦੀ ਖਾਸ ਕਲਾਸਿਸ
ਜਲੰਧਰ 13 ਜੂਨ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਰੋਡ ਬ੍ਰਾਂਚ ਵਿੱਚ ਵਿਦਿਆਰਥੀਆਂ ਲਈ 12 ਦਿਨਾਂ ਦਾ ਸਮਰ ਕੈਂਪ ਦਾ ਪ੍ਰਬੰਧ ਕੀਤਾ ਗਿਆ।ਸਮਰ ਕੈਂਪ ਵਿੱਚ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਨੰਨ੍ਹੇਂ ਵਿਦਿਆਰਥੀਆਂ ਦੀ ਪੂਲ ਪਾਰਟੀ ਕਰਵਾਈ ਗਈ। ਸਮਰ ਕੈਂਪ ਦੇ ਦੌਰਾਨ ਫਰੂਟ ਡੇ ਸੇਲਿਬਰੇਟ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਸਰੀਰ ਵਿੱਚ ਗਲੁਕੋਜ, ਵਿਟਾਮਿਨਜ਼ ਦੀ ਜ਼ਿਆਦਾ ਤੋਂ ਜ਼ਿਆਦਾ ਫਲ ਖਾਣ ਲਈ ਕਿਹਾ ਗਿਆ। ਇਸ ਮੌਕੇ 'ਤੇ ਸਪੋਰਟਸ ਡੇ, ਯੋਗਾ ਡੇ, ਮੂਵੀ ਡੇ ਮਨਾਇਆ ਗਿਆ। ਸਮਰ ਕੈਂਪ ਵਿੱਚ ਵਿਦਿਆਰਥੀਆਂ ਲਈ ਸਪੋਕਨ ਇੰਗਲਿਸ਼, ਮਿਊਜਿਕ, ਡਾਂਸ, ਬੇਸਿਕ ਗੇਮਸ, ਸਵਿਮਿੰਗ ਆਦਿ ਦੀ ਖਾਸ ਕਲਾਸਿਸ ਦਾ ਪ੍ਰਬੰਧ ਕੀਤਾ ਗਿਆ। ਸਮਰ ਕੈਂਪ ਦੀ ਕਲੋਜਿੰਗ ਸੇਰੇਮਨੀ ਵਿੱਚ ਗਰੁਪ ਦੀ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਵਿਸ਼ੇਸ਼ ਰੂਪ ਤੋਂ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਐੱਮ.ਡੀ ਕਰਨੈਲ ਸਿੰਘ, ਪ੍ਰਿੰਸੀਪਲ ਸ਼੍ਰੀਮਤੀ ਸ਼ਵੇਤਾ ਤਿਵਾੜੀ ਵਲੋਂ ਕੀਤਾ ਗਿਆ। ਸ਼੍ਰੀਮਤੀ ਚੋਪੜਾ ਨੇ ਕਿਹਾ ਕਿ ਸਮਰ ਕੈਂਪ ਵਿੱਚ ਬੱਚਿਆਂ ਨੂੰ ਨਵੀਂ ਊਰਜਾ ਦਾ ਵਿਕਾਸ ਹੁੰਦਾ ਹੈ ਅਤੇ ਵਿਦਿਆਰਥੀਆਂ ਦੀ ਪੜਾਈ ਦੇ ਸਰੀਰਕ ਵਿਕਾਸ ਲਈ ਖੇਡਾਂ ਵੀ ਜਰੂਰੀ ਹਨ।
0 comments:
Post a Comment