ਜਿਲ੍ਹਾ ਜਲ਼ੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲ ਬ੍ਰਾਮਦ ਕੀਤੇ

ਜਲੰਧਰ 12 ਜੂਨ (ਜਸਵਿੰਦਰ ਆਜ਼ਾਦ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ (ਇੰਨਵੈਸ਼ਟੀਗੇਸ਼ਨ),ਸ਼੍ਰੀ ਸਰਬਜੀਤ ਰਾਏ,ਉਪ ਪੁਲਿਸ ਕਪਤਾਨ (ਸਬ-ਡਵੀਜਨ ਕਰਤਾਰਪੁਰ), ਸਬ ਇੰਸ: ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਮਕਸੂਦਾ ਦੀ ਅਗਵਾਈ ਹੇਠ ਹਸਬ ਹਦਾਇਤ ਏ.ਐਸ.ਆਈ ਸਮੇਤ ਪੁਲਿਸ ਪਾਰਟੀ ਵੱਲੋ ਮਿਤੀ 12.06.18 ਨੂੰ ਮੁੱਕਦਮਾ ਨੰਬਰ 94 ਮਿਤੀ 12.06.18 ਜੁਰਮ 379,411 ੀਫਛ ਥਾਣਾ ਮਕਸੂਦਾ ਜਿਲਾ ਜਲੰਧਰ ਦਿਹਾਤੀ ਦੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਉਮਰ ਕਰੀਬ 27 ਸਾਲ ਪੁੱਤਰ ਰਜਿੰਦਰ ਕੁਮਾਰ ਵਾਸੀ ਰਾਣੀਪੁਰ ਕੰਬੋਆ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ ਤਾਲੀਮ ਗਿਆਰ੍ਹਵੀ ਪਾਸ ਤੇ ਅਨਮੈਰਿਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮੁੱਕਦਮਾ ਨੰਬਰ 94 ਮਿਤੀ 12.06.18 ਜੁਰਮ 379,411 ੀਫਛ ਥਾਣਾ ਮਕਸੂਦਾ ਜਿਲਾ ਜਲੰਧਰ ਦਿਹਾਤੀ ਵੱਲੋ ਏ.ਐਸ.ਆਈ ਅੰਗਰੇਜ ਸਿੰਘ ਥਾਣਾ ਮਕਸੂਦਾ ਨੇ ਦਰਜ ਰਜਿਸਟਰ ਕਰਵਾਇਆ ਕਿ ਮਿਤੀ 12.06.18 ਨੂੰ ਏ.ਐਸ.ਆਈ ਸਮੇਤ ਪੁਲਿਸ ਪਾਰਟੀ ਦੇ ਪਿੰਡ ਰੰਧਾਵਾ ਮਸੰਦਾ ਬ੍ਰਾਏ ਕਰਨੇ ਗਸ਼ਤ ਦੇ ਸੰਬੰਧ ਵਿੱਚ ਮੋਜੂਦ ਸੀ ਕਿ ਮੁੱਖਬਰ ਖਾਸ ਦੀ ਇਤਲਾਹ ਤੇ ਏ.ਐਸ.ਆਈ ਅੰਗਰੇਜ ਸਿੰਘ ਨੇ ਪਿੰਡ ਰਾਏਪੁਰ ਰਸੂਲਪੁਰ ਨਹਿਰ ਪੁਲੀ ਤੇ ਨਾਕਾ ਲਗਾ ਕੇ ਉਸ ਪਾਸੋ ਇੱਕ ਮੋਟਰਸਾਈਕਲ ਨੰਬਰ ਫਭ09-ਗ਼-5971 ਮਾਰਕਾ ਸਪਲੈਂਡਰ ਪਲੱਸ ਅਤੇ ਫਰਦ ਇੰਕਸਾਫ ਮੁਤਾਬਿਕ ਦੌਰਾਨੇ ਤਫਤੀਸ਼ ਦੋ ਹੋਰ ਚੋਰੀ ਦੇ ਮੋਟਰਸਾਈਕਲ ਨੰਬਰੀ ਫਭ07-ਂ-6258 ਮਾਰਕਾ ਪੈਸ਼ਨ ਪਲੱਸ ਰੰਗ ਕਾਲਾ ਅਸਮਾਨੀ ਤੇ ਦੂਜਾ ਮੋਟਰਸਾਈਕਲ ਨੰਬਰੀ ਫਭ02-ਭ-3447 ਮਾਰਕਾ ਹੀਰੋ  ਬ੍ਰਾਮਦ ਕੀਤੇ। ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਰਜਿੰਦਰ ਕੁਮਾਰ ਵਾਸੀ ਰਾਣੀਪੁਰ ਕੰਬੋਆ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Share on Google Plus

About Unknown

    Blogger Comment
    Facebook Comment

0 comments:

Post a Comment