ਸ਼ੈਲਰ ਮਿਲ ਦੇ ਬਹੁ ਕਰੋੜੀ ਘੁਟਾਲੇ ਵਿਚ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਂਚ

  • ਬੈਂਕ ਮੈਨੇਜਰ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਕੀਤੀ ਪੁੱਛ-ਪੜਤਾਲ
  • 203 ਕਰੋੜ ਰੁਪਏ ਦੀ ਲਿਮਟ ਅਤੇ 467 ਵੈਗਨ ਝੋਨਾ ਹੋਇਆ ਹੈ ਖੁਰਦ-ਬੁਰਦ
ਜੰਡਿਆਲਾ ਗੁਰੂ, 12 ਜੂਨ (ਹਰਿੰਦਰ ਪਾਲ ਸਿੰਘ)-ਜੰਡਿਆਲਾ ਦੀ ਬੀਰੂ ਮੱਲ ਮੁਲਖ ਰਾਜ ਸ਼ੈਲਰ ਮਿਲ ਵੱਲੋਂ ਕੀਤੇ ਗਏ ਬਹੁ ਕਰੋੜੀ ਘੁਟਾਲੇ ਦੀ ਜਾਂਚ ਲਈ ਅੱਜ ਵਿਜੀਲੈਂਸ ਪੰਜਾਬ ਦੇ ਡਾਇਰੈਕਟਰ ਕਮ ਏ. ਡੀ. ਜੀ. ਪੀ. ਸ੍ਰੀ ਬੀ. ਕੇ. ਉਪਲ ਆਈ ਪੀ ਐਸ ਨੇ ਅੱਜ ਜੰਡਿਆਲਾ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਅਤੇ ਇਸ ਘੁਟਾਲੇ ਦੀ ਪੀੜਤ ਧਿਰਾਂ ਜਿਸ ਵਿਚ ਪੰਜਾਬ ਨੈਸ਼ਨਲ ਬੈਂਕ, ਪਨਗਰੇਨ ਅਤੇ ਵੇਅਰ ਹਾਊਸ ਸ਼ਾਮਿਲ ਹਨ, ਦੇ ਅਧਿਕਾਰੀਆਂ ਕੋਲੋਂ ਪੁੱਛ-ਪੜਤਾਲ ਕੀਤੀ।
ਦੱਸਣਯੋਗ ਹੈ ਕਿ ਉਕਤ ਸ਼ੈਲਰ ਮਿਲ ਵੱਲੋਂ ਪਨਗਰੇਨ ਅਤੇ ਵੇਅਰ ਹਾਊਸ ਦਾ 467 ਵੈਗਨ ਝੋਨਾ ਖੁਰਦ-ਬੁਰਦ ਕੀਤਾ ਗਿਆ ਹੈ ਅਤੇ ਪੰਜਾਬ ਨੈਸ਼ਨਲ ਬੈਂਕ ਦੀ 203 ਕਰੋੜ ਰੁਪਏ ਦੀ ਲਿਮਟ ਵੀ ਵਾਪਸ ਨਹÄ ਕੀਤੀ ਗਈ। ਅੱਜ ਸ੍ਰੀ ਉਪਲ ਨੇ ਸ਼ੈਲਰ ਮਿਲ ਪਹੁੰਚ ਕੇ ਜਿੱਥੇ ਮੌਕੇ ਦਾ ਜਾਇਜ਼ਾ ਲਿਆ, ਉਥੇ ਸਾਰੇ ਅਧਿਕਾਰੀਆਂ ਤੋਂ ਪੁੱਛ-ਗਿਛ ਕੀਤੀ, ਕਿ ਕਿਵੇਂ ਝੋਨਾ ਵਾਪਸ ਲੈਣ ਵਿਚ ਕੁਤਾਹੀ ਹੋਈ ਅਤੇ ਬੈਂਕ ਵੱਲੋਂ ਕਿਸ ਅਧਾਰ ’ਤੇ ਇੰਨੇ ਵੱਡੀ ਰਕਮ ਦੀ ਲਿਮਟ ਬਣਾਈ ਗਈ। ਉਨਾਂ ਸਾਰੇ ਅਧਿਕਾਰੀਆਂ ਨਾਲ ਵਿਸਥਾਰਤ ਗੱਲਬਾਤ ਕੀਤੀ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ੍ਰੀ ਉਪਲ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਉਨਾਂ ਨਾਲ ਐਸ ਐਸ ਪੀ ਵਿਜੀਲੈਂਸ ਅੰਮਿ੍ਰਤਸਰ ਰੇਂਜ ਸ੍ਰੀ ਰਵਿੰਦਰ ਕੁਮਾਰ ਬਖਸ਼ੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਵਿਜੀਲੈਂਸ ਪੰਜਾਬ ਦੇ ਮੁਖੀ ਸ੍ਰੀ ਬੀ. ਕੇ. ਉਪਲ ਜੰਡਿਆਲਾ ਵਿਖੇ ਹੋਏ ਸ਼ੈਲਰ ਮਿਲ ਘੁਟਾਲੇ ਦੀ ਜਾਂਚ ਕਰਦੇ ਹੋਏ। ਨਾਲ ਹਨ ਸ੍ਰੀ ਰਵਿੰਦਰ ਕੁਮਾਰ ਬਖਸ਼ੀ।
Share on Google Plus

About Unknown

    Blogger Comment
    Facebook Comment

0 comments:

Post a Comment