ਸੇਂਟ ਸੋਲਜਰ ਦੇ ਹੋਣਹਾਰ ਵਿਦਿਆਰਥੀ |
ਜਲੰਧਰ 10 ਜੂਨ (ਜਸਵਿੰਦਰ ਆਜ਼ਾਦ)- ਉਤਰ ਭਾਰਤ ਦੀ ਪ੍ਰਸਿੱਧ ਸਿੱਖਿਆ ਸੰਸਥਾ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ ਦੇ ਵਿਦਿਆਰਥੀਆਂ ਨੇ ਪੁਰਾਣੀ ਪਰੰਮਪਰਾ ਨੂੰ ਨਿਭਾਉਂਦਿਆਂ ਜੁਆਇੰਟ ਇੰਟਰੈਂਸ ਐਗਜਾਮੀਨੇਸ਼ (ਜੇ.ਈ.ਈ.) ਐਡਵਾਂਸ ਵਿੱਚ ਝੰਡੇ ਗੱਡਦਿਆਂ ਸੰਸਥਾ ਦੇ ਨਾਲ-ਨਾਲ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ਹੈ। ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਦੱਸਿਆ ਕਿ ਸੁਨੀਲ ਚੁੰਬਰ ਨੇ 1600 ਰੈਂਕ, ਤੁਸ਼ਾਰ ਗੌਤਮ ਨੇ 7636 ਰੈਂਕ, ਵਸ਼ੂ ਸਹਿਗਲ ਨੇ 3321 ਰੈਂਕ ਦੇ ਨਾਲ ਤੇ ਮਯੰਕ ਕਪੂਰ ਨੇ ਇਸ ਪ੍ਰੀਖਿਆ ਨੂੰ ਪਾਸ ਕੀਤਾ ਹੈ। ਉਨਾਂ ਕਿਹਾ ਕਿ ਸੇਂਟ ਸੋਲਜਰ ਗਰੁੱਪ ਨੇ ਹਮੇਸ਼ਾ ਚੰਗੇ ਨਤੀਜੇ ਦਿੱਤੇ ਹਨ। ਇਸੇ ਕਾਰਨ ਇਹ ਸੰਸਥਾ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇਸ ਸੰਸਥਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੀਖਿਆਵਾਂ ਵਿੱਚ ਆਪਣਾ ਲੋਹਾ ਮਨਵਾਇਆ ਹੈ। ਇਨਾਂ ਸਾਰੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਰਦਿਆਂ ਉਨਾਂ ਨੂੰ ਵਧਾਈ ਦਿੱਤੀ। ਇਸ ਵਿਦਿਆਰਥੀਆਂ ਨੇ ਕਿਹਾ ਕਿ ਇਸ ਸਫਲਤਾ ਲਈ ਉਨਾਂ ਦਿਨ-ਰਾਤ ਮਿਹਨਤ ਕੀਤੀ ਹੈ ਤੇ ਹੁਣ ਉਨਾਂ ਦਾ ਇਕ ਸੁਨਹਿਰੀ ਸੁਪਨਾ ਪੂਰਾ ਹੋਣ ਜਾ ਹਿਾ ਹੈ। ਉਨਾਂ ਕਿਹਾ ਕਿ ਸੰਸਥਾ ਨੇ ਕਦੇ ਗੁਣਵੱਤਾ ਨਾਲ ਸਮਝੌਤਾ ਨਹੀਂ ਕੀਤਾ ਤੇ ਅਧਿਆਪਕਾਂ ਨੇ ਆਪਣੀ ਮਿਹਨਤ ਨਾਲ ਉਨਾਂ ਦੀ ਪ੍ਰਤਿਭਾ ਨੂੰ ਇਸ ਪ੍ਰਕਾਰ ਸਿੰਜਿਆ ਹੈ ਉਹ ਅੱਗੇ ਚਲ ਕੇ ਇਕ ਸਫਲ ਨਾਗਰਿਕ ਬਣ ਸਕਣਗੇ।
0 comments:
Post a Comment