ਜਲੰਧਰ 11 ਜੂਨ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਵਿਚ ਹਿਮਾ ਲੈਂਦੇ ਹੋਏ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਪ੍ਰਿੰ. ਡਾ. ਕਿਰਨ ਅਰੋੜਾ ਦੀ ਅਗਵਾਈ ਵਿਚ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕਾਲਜ ਦੇ ਨੇੜੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਇਕ ਰੈਲੀ ਕੱਢੀ। ਪ੍ਰੋਗਰਾਮ ਅਫਸਰ ਪ੍ਰੋ. ਸੁਰਿੰਦਰ ਕੌਰ ਨਰੂਲਾ ਨੇ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨਾਲ ਹੁੰਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਲਿਫਾਫੇ ਸੀਵਰੇਜ ਵੀ ਠੱਪ ਕਰਦੇ ਹਨ ਤੇ ਵਾਤਾਵਰਣ ਵਿਚ ਪ੍ਰਦੂਸਣ ਵੀ ਫੈਲਾਂਦੇ ਹਨ। ਜਿਸ ਕਾਰਨ ਇਨਸਾਨ ਬਿਮਾਰੀਆਂ ਦਾ ਸ਼ਿਕਾਰ ਬਣਦਾ ਹੈ। ਵਿਦਿਆਰਥੀਆਂ ਨੇ ਲਿਫਾਫੇ ਤੋਂ ਹੋ ਰਹੇ ਪ੍ਰਦੂਸ਼ਣ ਬਾਰੇ ਲੋਕਾਂ ਨੂੰ ਡਿਸਪਲੇ ਬੋਰਡਾਂ ਰਾਹੀਂ ਜਾਣਕਾਰੀ ਦਿੱਤੀ। ਇਮ ਰੈਲੀ ਦੇ ਆਯੋਜਨ ਵਿਚ ਪ੍ਰੋ. ਕੁਸਮ ਮਿੱਢਾ ਤੇ ਪ੍ਰੋ. ਅਨੂ ਦਾ ਮੱਹਤਵਪੂਰਣ ਯੋਗਦਾਨ ਰਿਹਾ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment