ਬਿਜ਼ਨੇਸ ਲਾਅ, ਕਾਰਪੋਰੇਟ ਦਫਤਰਾਂ, ਮਲਟੀਨੇਸ਼ਨਲ ਕੰਪਨੀਆਂ ਵਿੱਚ ਵੱਧ ਰਹੀ ਹੈ ਬੀ.ਬੀ.ਏ ਐੱਲ.ਐੱਲ.ਬੀ ਦੀ ਡਿਮਾਂਡ
ਜਲੰਧਰ 11 ਜੂਨ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਟਿਊਸ਼ਨ ਲਈ ਇਹ ਬਹੁਤ ਗਰਵ ਅਤੇ ਸਾਨਮਾਨ ਦੀ ਗੱਲ ਹੈ ਕਿ ਸੇਂਟ ਸੋਲਜਰ ਲਾਅ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਨਾਲ ਜੁੜਿਆ ਹੋਇਆ ਰੀਜ਼ਨ ਦਾ ਪਹਿਲਾ ਅਜਿਹਾ ਕਾਲਜ ਬਣਿਆ ਹੈ ਜੋ ਬੀ.ਬੀ.ਏ ਐੱਲ.ਐੱਲ.ਬੀ ਕੋਰਸ ਇਸ ਸਾਲ ਤੋਂ ਸ਼ੁਰੂ ਕਰਣ ਜਾ ਰਿਹਾ ਹੈ। ਚੇਅਰਮੈਨ ਅਨਿਲ ਚੋਪੜਾ ਅਤੇ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਕਾਲਜ ਡਾਇਰੇਕਟਰ ਡਾ. ਸੁਭਾਸ਼ ਸ਼ਰਮਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਲਟੀਨੈਸ਼ਨਲ ਅਤੇ ਨੈਸ਼ਨਲ ਕੰਪਨੀਆਂ, ਕਾਰਪੋਰੇਟ ਦਫਤਰਾਂ ਵਿੱਚ ਬੀ.ਬੀ.ਏ ਐੱਲ.ਐੱਲ.ਬੀ ਵਿਦਿਆਰਥੀਆਂ ਦੀ ਮੰਗ ਬਹੁਤ ਵੱਧ ਰਹੀ ਹੈ ਜਿਸਨੂੰ ਦੇਖਦੇ ਹੋਏ ਸੇਂਟ ਸੋਲਜਰ ਲਾਅ ਕਾਲਜ ਵਿੱਚ 5 ਸਾਲ ਦੀ ਡਿਗਰੀ ਬੀ.ਬੀ.ਏ ਐੱਲ.ਐੱਲ.ਬੀ ਇਸ ਸੈਸ਼ਨ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਦੱਸਿਆ ਕਿ ਬੀ.ਬੀ.ਏ ਐੱਲ.ਐੱਲ.ਬੀ ਕਰਣ ਵਾਲੇ ਵਿਦਿਆਰਥੀਆਂ ਨੂੰ ਦੋ ਡਿਗਰੀਆਂ ਦਾ ਲਾਭ ਮਿਲੇਗਾ। ਤਿੰਨ ਸਾਲ ਦੀ ਡਿਗਰੀ ਕਰਣ ਦੇ ਬਾਅਦ ਵਿਦਿਆਰਥੀ ਨੂੰ ਬੀ.ਬੀ.ਏ ਲਾਅ ਦੀ ਡਿਗਰੀ ਮਿਲੇਗੀ ਅਤੇ ਉਸਦੇ ਅਗਲੇ ਦੋ ਸਾਲ ਪੜਾਈ ਪੂਰੀ ਕਰਣ ਦੇ ਬਾਅਦ ਐੱਲ.ਐੱਲ.ਬੀ ਦੀ ਡਿਗਰੀ ਮਿਲੇਗੀ। ਇਸ ਸੈਸ਼ਨ ਤੋਂ ਸ਼ੁਰੂ ਹੋਣ ਜਾ ਰਹੇ ਬੀ.ਬੀ.ਏ ਐੱਲ.ਐੱਲ.ਬੀ ਵਿੱਚ 60 ਸੀਟਾਂ ਹਨ ਅਤੇ ਸਲਾਨਾ ਫੀਸ 35000 ਰੁਪਏ ਹੋਵੇ। ਇਸ ਕੋਰਸ ਨੂੰ ਮਾਨਤਾ ਮਿਲਣ ਦੇ ਬਾਅਦ ਵਿਦਿਆਰਥੀ ਵੱਡੀ ਗਿਣਤੀ ਵਿੱਚ ਆਪਣੀ ਸੀਟ ਰਿਜਰਵ ਕਰਵਾ ਰਹੇ ਹਨ। ਇਸਤੋਂ ਪਹਿਲਾ ਕਾਲਜ ਵਲੋਂ ਬੀ.ਏ ਐੱਲ.ਐੱਲ.ਬੀ, ਬੀ.ਕਾਮ ਐੱਲ.ਐੱਲ.ਬੀ ਅਤੇ ਐੱਲ.ਐੱਲ.ਬੀ ਕੋਰਸ ਵੀ ਕਰਾਵਏ ਜਾ ਰਹੇ ਹਨ। ਸੇਂਟ ਸੋਲਜਰ ਲਾਅ ਕਾਲਜ ਵਿੱਚ ਪੀ.ਸੀ.ਐੱਸ ਅਤੇ ਹੋਰ ਕੰਪਿਟੇਟੀਵ ਪ੍ਰੀਖਿਆ ਦੀ ਵੀ ਤਿਆਰੀ ਕਰਵਾਈ ਜਾਂਦੀ ਹੈ। ਸੰਸਥਾ ਦੀਆਂ ਸ਼ਾਨਦਾਰ ਅਚੀਵਮੇਂਟਸ ਬੇਸਟ ਸਿੱਖਿਆ ਸੁਵਿਧਾਵਾਂ, ਬੇਸਟ ਫੈਕਲਟੀ ਨੂੰ ਵੇਖਦੇ ਹੋਏ ਰੀਜ਼ਨ ਵਿੱਚ ਸੇਂਟ ਸੋਲਜਰ ਨੂੰ ਬੀ.ਬੀ.ਏ ਐੱਲ.ਐੱਲ.ਬੀ ਕੋਰਸ ਲਈ ਮਾਨਤਾ ਮਿਲੀ ਹੈ। ਚੇਅਰਮੈਨ ਸ਼੍ਰੀ ਚੋਪੜਾ ਨੇ ਮੈਨੇਜਮੇਂਟ ਅਤੇ ਸਟਾਫ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸ਼ਾਨਦਾਰ ਨਤੀਜਿਆਂ ਅਤੇ 100% ਪਲੇਸਮੇਂਟ ਦੀ ਆਸ ਕੀਤੀ।
0 comments:
Post a Comment