ਵਿਦਿਆਰਥੀਆਂ ਨੇ ਸਟੋਰੀ, ਆਰਟਿਕਲ ਲਿਖ ਦਿਖਾਏ ਆਪਣੇ ਰਾਇਟਿੰਗ ਸਕਿੱਲ
ਜਲੰਧਰ 12 ਜੂਨ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੇਂਟ ਐਂਡ ਕੈਟਰਿੰਗ ਟੇਕਨੋਲਾਜੀ ਵਲੋਂ ਸੰਸਥਾ ਦੀ ਸਲਾਨਾ ਮੈਗਜ਼ੀਨ ਕੋਸਮੋਪਾਲਿਟਨ ਦਾ ਤੀਸਰਾ ਏਡਿਸ਼ਨ ਰਿਲੀਜ਼ ਕੀਤਾ ਗਿਆ। ਮੈਗਜ਼ੀਨ ਨੂੰ ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਵਲੋਂ ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ, ਸੰਸਥਾ ਦੇ ਪ੍ਰਿੰਸੀਪਲ ਪ੍ਰੋ.ਸੰਦੀਪ ਲੋਹਾਨੀ, ਪ੍ਰੋ. ਗੁਰਦੀਪ ਸਿੰਘ ਦੀ ਮੌਜੂਦਗੀ ਵਿੱਚ ਕੀਤਾ ਗਿਆ। ਕੋਸਮੋਪਾਲਿਟਨ ਮੈਗਜ਼ੀਨ ਰਿਲੀਜ਼ ਕਰਣ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਰੀਡਿੰਗ ਅਤੇ ਰਾਇਟਿੰਗ ਸਕਿਲ ਨੂੰ ਵਿਕਸਿਤ ਕਰਣਾ ਸੀ ਜਿਸ ਵਿੱਚ ਵਿਦਿਆਰਥੀਆਂ ਦੀ ਸਟੋਰੀ,ਆਰਟਿਕਲ, ਫੋਟੋਗਰਾਫੀ, ਪੋਇੰਸ ਆਦਿ ਲਿਖਕੇ ਪ੍ਰਕਾਸ਼ਿਤ ਕਰਵਾਉਣ ਦਾ ਮੌਕੇ ਮਿਲਿਆ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਸੰਸਥਾ ਅਤੇ ਵਿਦਿਆਰਥੀਆਂ ਦੀ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਮੈਗਜ਼ੀਨ ਵਿੱਚ ਵਿਦਿਆਰਥੀਆਂ ਨੂੰ ਨਾ ਕੇਵਲ ਹੋਟਲ ਮੈਨੇਜਮੇਂਟ ਸਗੋਂ ਚੰਗੇ ਭਵਿੱਖ ਲਈ ਬਹੁਤ ਸਾਰੀਆਂ ਕਰਿਅਰ ਦੀਆਂ ਸੰਭਾਵਨਾਵਾਂ, ਚੰਗੀ ਆਦਤਾਂ, ਕੰਮਿਉਨਿਕੇਸ਼ਨ, ਚੰਗੇ ਰਹਿਣ ਸਹਿਣ ਆਦਿ ਦੇ ਬਾਰੇ ਵਿੱਚ ਪਤਾ ਚੱਲੇਗਾ। ਉਨ੍ਹਾਂਨੇ ਦੱਸਿਆ ਕਿ ਇਹ ਮੈਗਜ਼ੀਨ ਸੇਂਟ ਸੋਲਜਰ ਦੀ ਹਰ ਸੰਸਥਾ ਦੀ ਲਾਇਬਰੇਰੀ ਵਿੱਚ ਮੌਜੂਦ ਹੋਵੇਗੀ। ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਪ੍ਰੋ.ਸੰਦੀਪ ਲੋਹਾਨੀ ਨੇ ਕਿਹਾ ਕਿ ਇਹ ਮੈਗਜ਼ੀਨ ਵਿਦਿਆਰਥੀਆਂ ਲਈ ਵਿਚਾਰ, ਗਿਆਨ ਆਦਿ ਵੰਡਣ ਵਿੱਚ ਸ਼ਾਨਦਾਰ ਮਾਧਿਅਮ ਹੈ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਮੈਗਜ਼ੀਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਸਥਾ ਅਤੇ ਵਿਦਿਆਰਥੀਆਂ ਦੀ ਮਿਹਨਤ ਨਾਲ ਤੀਸਰਾ ਏਡਿਸ਼ਨ ਰਿਲੀਜ਼ ਹੋਇਆ ਹੈ।
0 comments:
Post a Comment