ਜਲਦ ਏਕਸ਼ਨ ਲੈਣ ਲਈ 14 ਜੂਨ ਤੋਂ ਕੀਤੀ 21 ਜੂਨ : ਅਸ਼ਵਨੀ ਸੇਖੜੀ
ਜਲੰਧਰ 12 ਜੂਨ (ਜਸਵਿੰਦਰ ਆਜ਼ਾਦ)- ਜਾਇੰਟ ਏਕਸ਼ਨ ਕਮੇਟੀ ਵਲੋਂ ਪੰਜਾਬ ਦੇ ਅਨ ਏਡਿਡ ਕਾਲਜਾਂ ਨੂੰ ਆ ਰਹੀ ਪਰੇਸ਼ਾਨੀਆਂ ਨੂੰ ਪੰਜਾਬ ਸਰਕਾਰ ਦੇ ਸਾਹਮਣੇ ਰੱਖਿਆ ਗਿਆ ਸੀ ਜਿਨ੍ਹਾਂ ਨੂੰ ਹੱਲ ਕਰਣ ਦੇ ਮੰਤਵ ਨਾਲ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 14 ਜੂਨ ਨੂੰ ਇੱਕ ਬੈਠਕ ਬੁਲਾਈ ਸੀ। ਪਰ ਕਾਲਜਾਂ ਦੀ ਐੱਸ.ਸੀ ਸਕਾਲਰਸ਼ਿਪ ਦੀ ਬਾਕੀ 1700 ਕਰੋੜ ਰਾਸ਼ੀ, ਡੀ ਬੀ ਟੀ ਪਾਲਿਸੀ, ਫੀਸ ਕੈਪਿੰਗ ਨੂੰ ਦੇਖਦੇ ਹੋਏ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੇਕਰੇਟਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਕਾਲਜਾਂ ਦੀਆਂ ਸਮਸਿਆਵਾਂ ਦੀ ਪੂਰੀ ਜਾਣਕਾਰੀ ਉਨ੍ਹਾਂ ਤੱਕ ਪਹੁੰਚਾਈ ਜਾਵੇ। ਜਾਇੰਟ ਏਕਸ਼ਨ ਕਮੇਟੀ ਦੇ ਚੇਅਰਮੈਨ ਅਸ਼ਵਨੀ ਸੇਖੜੀ, ਕੰਫੇਡਰਸ਼ਨ ਆਫ਼ ਪੰਜਾਬ ਅਨ ਏਡਿਡ ਇੰਸਟੀਟਿਊਟਸ ਦੇ ਪ੍ਰਧਾਨ ਅਨਿਲ ਚੋਪੜਾ ਨੇ ਦੱਸਿਆ ਕਿ ਮੁੱਖਮੰਤਰੀ ਸ਼੍ਰੀ ਅਮਰਿੰਦਰ ਸਿੰਘ ਨੇ ਜਲਦ ਤੋਂ ਜਲਦ ਕਾਲਜਾਂ ਦੀ ਇਨ੍ਹਾਂ ਸਮਸਿਆਵਾਂ ਨੂੰ ਹੱਲ ਕਰਣ ਲਈ 14 ਜੂਨ ਨੂੰ ਹੋਣ ਜਾ ਰਹੀ ਬੈਠਕ ਨੂੰ 21 ਜੂਨ ਨੂੰ ਸੀ.ਐੱਮ ਨਿਵਾਸ ਵਿੱਚ ਰੱਖਿਆ ਹੈ।
0 comments:
Post a Comment