ਸਾਲ 2017-18 ਵਿੱਚ ਸੇਂਟ ਸੋਲਜਰ ਗਰੁੱਪ ਦੇ 3000 ਤੋਂ ਜਿਆਦਾ ਵਿਦਿਆਰਥੀਆਂ ਦੀ ਹੋਈ ਪਲੇਸਮੇਂਟ

ਜਲੰਧਰ 26 ਜੂਨ (ਜਸਵਿੰਦਰ ਆਜ਼ਾਦ)- ਤਕਨੀਕੀ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਲਈ ਨੌਕਰੀਆਂ ਵਿੱਚ ਭਾਰੀ ਵਾਧਾ ਹੋਇਆ ਹੈ, ਜਿਵੇਂ ਕਿ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਸ, ਜਲੰਧਰ ਦੇ ਇਸ ਸਾਲ ਦੇ ਪਲੇਸਮੈਂਟ ਅੰਕੜਿਆਂ ਦੇ ਅਨੁਸਾਰ ਦੇਖਿਆ ਗਿਆ ਹੈ। ਮਾਰਕਿਟ ਵਿੱਚ ਆਉਣ ਵਾਲੀ ਕੰਪਨੀਆਂ ਦੀ ਗਿਣਤੀ ਵਿੱਚ 53% ਦਾ ਵਾਧਾ ਹੋਇਆ ਹੈ ਅਤੇ ਔਸਤ ਤਨਖਾਹ ਪੈਕੇਜ ਵਿੱਚ 71% ਦਾ ਵਾਧਾ ਹੋਇਆ ਹੈ। ਜਿਸ ਵਿੱਚ ਅਕਾਦਮਿਕ ਸਾਲ 2017-18 ਵਿੱਚ ਕੁਲ 179 ਕੰਪਨੀਆਂ ਵਿਦਿਆਰਥੀਆਂ ਦੀ ਚੋਣ ਕਰਣ ਲਈ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵੱਖ-ਵੱਖ ਕੈਂਪਸ ਵਿੱਚ ਆਈਆਂ ਅਤੇ 3000 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ। ਜਿਸ ਵਿੱਚ ਨੈਸ਼ਨਲ ਅਤੇ ਮਲਟੀਨੇਸ਼ਨਲ ਕੰਪਨੀਆਂ ਜਿਵੇਂ ਟੇਕ ਮਹਿੰਦਰਾ, ਇੰਡਸਇੰਡ ਬੈਂਕ, ੳਪੋ ਮੋਬਾਇਲ, ਜਸਟ ਡਾਇਲ, ਸਰੋਵਰ ਪੋਰਟਿਕੋ, ਇੰਟਰਗਲੋਬੇ ਟੇਕਨੋਲਾਜੀਜ, ਆਕਸੀਜ਼ ਬੈਂਕ, ਪੋਲਿਸੀਬਾਜ਼ਾਰ, ਅਡੇਕੋ, ਆਈ.ਸੀ.ਸੀ, ਕਲਿਕਲੈਬਸ, ਰੈਪਸ ਇੰਫੋਟੇਕ, ਆਈ.ਸੀ.ਆਈ.ਸੀ.ਆਈ, ਈਕਲੇਰਿਕਸ, ਰਮਾਡਾ ਹੋਟਲ, ਰੇਲਿਗਰ, ਹੇਲਥਕਾਰਟ, ਆਦਿ ਵਿੱਚ ਪਲੇਸਮੇਂਟ ਹੋਈ। ਵਿਦਿਆਰਥੀਆਂ ਲਈ ਸੰਸਥਾ ਵਲੋਂ ਮੇਘਾ ਜਾਬ ਫੇਅਰ ਦਾ ਵੀ ਆਜੋਜਿਤ ਕੀਤੇ ਗਏ ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਕੰਪਨੀਆਂ ਵਲੋਂ ਨੌਕਰੀਆਂ ਪ੍ਰਾਪਤ ਕਰਣ ਦੇ ਵੱਖ-ਵੱਖ ਵਿਕਲਪ ਮਿਲੇ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ . ਚੇਇਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਪ੍ਰੈਕਟਿਕਲ ਟ੍ਰੇਨਿੰਗ 'ਤੇ ਖਾਸ ਧਿਆਨ ਦਿੱਤਾ ਜਾਂਦਾ ਹੈ ਅਤੇ ਪਲੇਸਮੇਂਟ ਇੰਟਰਵਯੂ ਲਈ ਸਪੇਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ।
Share on Google Plus

About Unknown

    Blogger Comment
    Facebook Comment

0 comments:

Post a Comment