ਜਲੰਧਰ 29 ਅਗਸਤ (ਗੁਰਕੀਰਤ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਲੋਂ ਐਲਾਨੇ ਗਏ ਬੀ.ਪੀ.ਟੀ ਦੇ ਪਹਿਲੇ ਅਤੇ ਦੂਸਰੇ ਸਾਲ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਕਾਲਜ (ਕੋ-ਐੱਡ) ਦੇ ਨਤੀਜੇ ਸ਼ਾਨਦਾਰ ਰਹੇ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪੁਜ਼ੀਸ਼ਨਾਂ ਪ੍ਰਾਪਤ ਕਰ ਸੰਸਥਾ ਦਾ ਨਾਮ ਚਮਕਾਇਆ ਹੈ। ਯੂਨੀਵਰਸਿਟੀ ਵਿੱਚ ਦੂਸਰੇ ਸਾਲ ਦੀ ਗੁਰਪ੍ਰੀਤ ਕੌਰ ਨੇ 12ਵਾਂ ਅਤੇ ਡਿਸਟੇਂਸ਼ਨ, ਦੀਕਸ਼ਾ ਨੇ 13ਵਾਂ ਅਤੇ ਡਿਸਟੇਂਸ਼ਨ, ਸ਼ਰਣਜੀਤ ਸਿੰਘ ਨੇ 18ਵਾਂ, ਸੰਦੀਪ ਸਿੰਘ ਨੇ 24ਵਾਂ ਅਤੇ ਡਿਸਟੇਂਸ਼ਨ, ਹਰਨੀਤ ਕੌਰ ਨੇ 25ਵਾਂ ਸਥਾਨ ਅਤੇ ਡਿਸਟੇਂਸ਼ਨ, ਤਾਬੀਨਾ ਨੇ ਡਿਸਟੇਂਸ਼ਨ, ਪਵਨਦੀਪ ਕੌਰ ਨੇ ਡਿਸਟੇਂਸ਼ਨ ਨੇ ਸ਼ਾਨਦਾਰ ਅੰਕ ਅਤੇ ਪਹਿਲਾਂ ਸਾਲ ਦੇ ਵਿਦਿਆਰਥੀਆਂ ਜੈਸਮਿਨ ਨੇ 22ਵਾਂ, ਨੀਨਾ ਨੇ 23ਵਾਂ ਸਥਾਨ ਅਤੇ ਡਿਸਟੇਂਸ਼ਨ, ਮਨੀਸ਼ਾਂ ਨੇ 25ਵਾਂ ਸਥਾਨ, ਸਿਮਰਨ ਨੇ ਡਿਸਟੇਂਸ਼ਨ, ਹਰਪ੍ਰੀਤ ਕੌਰ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਕਾਲਜ ਡਾਇਰੇਕਟਰ ਸ਼੍ਰੀਮਤੀ ਵੀਨਾ ਦਾਦਾ ਨੇ ਦੱਸਿਆ ਕਿ ਸਭ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰ ਪ੍ਰੀਖਿਆ ਪਾਸ ਕੀਤੀ ਹੈ ਅਤੇ ਸੰਸਥਾ ਦਾ ਨਤੀਜਾ 100 ਫ਼ੀਸਦੀ ਰਿਹਾ ਹੈ।
- Blogger Comment
- Facebook Comment
Subscribe to:
Post Comments
(
Atom
)
0 comments:
Post a Comment