ਸੇਂਟ ਸੋਲਜਰ ਡੀ.ਪੀ.ਐੱਡ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਪਹਿਲੀ 10 ਪੁਜ਼ੀਸ਼ਨਾਂ ਪ੍ਰਾਪਤ ਕਰ ਚਮਕਾਇਆ ਨਾਮ

ਜਲੰਧਰ 31 ਅਗਸਤ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਡੀ.ਪੀ.ਐੱਡ ਫਾਇਨਲ ਯੀਅਰ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਪਹਿਲੀਆਂ 10 ਪੁਜ਼ਿਸ਼ਨਾਂ ਪ੍ਰਾਪਤ ਕਰ ਇੱਕ ਵਾਰ ਫਿਰ ਸੰਸਥਾ ਦਾ ਨਾਮ ਰੌਸ਼ਨ ਕੀਤਾ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਾਲਜ ਪ੍ਰਿੰਸੀਪਲ ਡਾ.ਅਲਕਾ ਗੁਪਤਾ, ਕਾਲਜ ਮੈਨੇਜਮੇਂਟ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਸ ਨਤੀਜਾ ਨੂੰ ਮਿਹਨਤ ਅਤੇ ਲਗਨ ਦਾ ਫਲ ਦੱਸਿਆ। ਸ਼੍ਰੀ ਚੋਪੜਾ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਪਰਮਵੀਰ ਸਿੰਘ ਨੇ ਪਹਿਲਾ, ਕਮਲਪ੍ਰੀਤ ਕੌਰ ਨੇ ਦੂਜਾ, ਸੰਜੀਵ ਕੁਮਾਰ ਨੇ ਤੀਜਾ, ਜਤਿੰਦਰ ਸਿੰਘ ਨੇ ਚੌਥਾ, ਪਲਕ ਨੇ ਪੰਜਵਾਂ, ਮਨੀਸ਼ਾ ਨੇ ਛੇਵਾਂ, ਨੇਹਾ ਕੋਂਡਲ ਨੇ ਸੱਤਵਾਂ, ਇੰਦਰਦੀਪ ਸਿੰਘ ਨੇ ਅੱਠਵਾਂ, ਸ਼ਰਣਜੀਤ ਕੌਰ ਨੇ ਨੌਵਾਂ, ਜਤਿੰਦਰ ਸਿੰਘ ਨੇ ਦਸਵਾਂ ਸਥਾਨ ਪ੍ਰਾਪਤ ਕੀਤਾ ਹੈ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਦੱਸਿਆ ਕਿ ਸੰਸਥਾ ਦਾ ਰਿਜਲਟ ਸ਼ਾਨਦਾਰ ਅਤੇ 100 ਫੀਸਦੀ ਰਿਹਾ ਹੈ, ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਪਰੀਖਿਆ ਪਾਸ ਕੀਤੀ ਹੈ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਕਾਲਜ ਮੈਨੇਜਮੇਂਟ ਅਤੇ ਮਾਪਿਆਂ ਦੇ ਸਾਥ ਨੂੰ ਦਿੱਤਾ।
Share on Google Plus

About Unknown

    Blogger Comment
    Facebook Comment

0 comments:

Post a Comment