ਕਹਾਣੀ (ਬਾਲ ਮਜ਼ਬੂਰੀ)

ਜਦੋਂ ਕਦੀ ਵੀ ਆਪਣੇ ਕੰਮ ਤੋਂ ਸਮਾਂ ਮਿਲਦਾ ਤਾਂ ਮੈਂ ਆਪਣੇ ਰਸਤੇ ਦੇ ਸਾਥੀ ਅਮਿਤ ਨਾਲ ਉਸ ਦੀ ਕਾਰ ਵਿੱਚ ਘਰ ਨੂੰ ਆ ਜਾਂਦਾ ਸੀ । ਰੁਝੇਵੇਂ ਜਿਆਦਾ ਹੋਣ ਕਰਾਣ ਕੰਮ ਤੋਂ ਜਾਣ ਲੱਗੇ ਇੱਕ ਦੂਜੇ ਨੂੰ ਪੁੱਛ ਤਾਂ ਲੈਂਦੇ ਸੀ। ਇਸ ਨਾਲ ਸਾਥ ਵੀ ਮਿਲ ਜਾਂਦਾ ਸੀ ਤੇ ਸਮੇਂ ਦੀ ਵੀ ਬੱਚਤ ਹੋ ਜਾਂਦੀ ਸੀ। ਜੇਕਰ ਟਾਇਮ ਲੱਗਣਾ ਹੁੰਦਾ ਸੀ ਤਾਂ ਮੈਂ ਕਿਹ ਦਿੰਦਾ ਸੀ ਕਿ ਤੁਸੀਂ ਜਾਵੋ ਮੈਂ ਥੋੜਾ ਲੇਟ ਹੋ ਜਾਣਾ ਹੈ ਕਿੳਂਕਿ ਮੈਂ ਰਸਤੇ ਵਿੱਚ ਹੀ ਉਤਰ ਜਾਂਦਾ ਸੀ । ਰੋਜ਼ਾਨਾਂ ਨਹੀਂ ਤਾਂ ਹਫ਼ਤੇ ਵਿੱਚ ਦੋ ਤਿੰਨ ਵਾਰ ਇੱਕਠੇ ਆਉਣ ਦਾ ਸਬੱਬ ਬਣ ਹੀ ਜਾਂਦਾ ਸੀ। ਸਾਡੇ ਰਸਤੇ ਵਿੱਚ ਇੱਕ ਰੇਲਵੇ ਫਾਟਕ ਆਉਂਦਾ ਸੀ, ਜਿਸ ਦੇ ਬੰਦ ਹੋਣ ਤੇ ਛੋਟੇ ਛੋਟੇ ਬੱਚੇ ਗੱਡੀਆਂ, ਆਟੋ ਅਤੇ ਹੋਰ ਰੁੱਕੀਆਂ ਸਵਾਰੀਆਂ ਵੱਲ ਨੂੰ ਭੱਜ ਭੱਜ ਕੇ ਆਉਂਦੇ । ਇਸ ਤਰ੍ਹਾਂ ਲਗਦਾ ਸੀ ਕਿ ਜਿਵੇਂ ਉਹ ਚਾਹੁੰਦੇ ਹੀ ਹੋਣ ਕਿ ਫਾਟਕ ਵੱਧ ਤੋਂ ਵੱਧ ਸਮਾਂ ਬੰਦ ਰਹੇ। ਸਾਰੇ ਤਰਕੀਬਨ ਪ੍ਰਾਈਮਰੀ ਸਕੂਲ ਦੇ ਵਿੱਚ ਹੀ ਪੜਣ ਯੋਗ ਜਾਪਦੇ ਸਨ ਜਿਸ ਦਾ ਅੰਦਾਜਾ ਉਨ੍ਹਾਂ ਵਿਚੋਂ ਇੱਕ ਦੋ ਬੱਚਿਆਂ ਨੇ ਸਕੂਲ ਦੀ ਵਰਦੀ ਪਾਈ ਹੁੰਦੀ ਵੇਖ ਕੇ ਲਗਦਾ ਸੀ । ਅਮਿਤ ਨੇ ਇੱਕ ਛੋਟੇ ਮੁੰਡੇ ਨੂੰ ਇਸ਼ਾਰਾ ਕੀਤਾ ਤੇ ਦੋ ਛੱਲੀਆਂ ਖਰੀਦ ਲਈਆਂ ਵੈਸੇ ਵੀ ਉਹ ਅਮਿਤ ਦੀ ਗੱਡੀ ਦੇਖ ਕੇ ਖੁੱਦ ਹੀ ਭੱਜਾ ਆ ਜਾਂਦਾ ਸੀ। ਉਸ ਦਾ ਇਹ ਵਤੀਰਾ ਹਰੇਕ ਵਾਰ ਦਾ ਸੀ ਉਸ ਲੜਕੇ ਤੋਂ ਹੀ ਛੱਲੀਆਂ ਖਰੀਦਾ ਸੀ ਉਹ ਵੀ ਗਰਮ ਗਰਮ ਛੱਲੀਆਂ ਦਿੰਦਾ ਅਤੇ 10 ਰੁਪਏ ਪ੍ਰਤੀ ਛੱਲੀ ਦੇ ਹਿਸਾਬ ਨਾਲ ਅਮਿਤ 20 ਰੁਪਏੇ ਦੇ ਦਿੰਦਾ ਸੀ। ਮੈਂ ਨਾ ਚਾਹੁੰਦੇ ਹੋਏ ਵੀ ਮੇਰੇ ਲਈ ਖਰੀਦ ਲੈਂਦਾ ਸੀ ਅਤੇ ਉਸ ਬੱਚੇ ਦੀ ਮਾਂ ਰੇਹੜੀ ਤੇ ਛੱਲੀਆਂ ਭੁੰਨ ਕੇ ਦਿੰਦੀ ਸੀ।ਪਰ ਅਮਿਤ ਨੇ ਕਦੇ ਵੀ ਉਸ ਬੱਚੇ ਨੂੰ ਕੁੱਝ ਨਹੀਂ ਪੁੱਛਿਆ ਸੀ ।
ਇੱਕ ਦਿਨ ਸ਼ਾਮ ਨੂੰ ਫਾਟਕ ਬੰਦ ਤੇ ਬੱਚਾ ਭੱਜਾ ਭੱਜਾ ਅਮਿਤ ਦੀ ਗੱਡੀ ਕੋਲ ਆਇਆ ਅਮਿਤ ਦੀ ਗੱਡੀ ਕੋਲ ਆਇਆ ਤੇ ਛੱਲੀਆਂ ਫੜਾਈਆਂ ਜੱਦ ਅਮਿਤ ਨੇ ਉਸ ਨੂੰ 20 ਰੁਪਏ ਦੇਣ ਲੱਗਾ ਤਾਂ ਬੱਚੇ ਨੇ ਕਿਹਾ ਨਹੀਂ “ਬਾਬੂ ਜੀ ਅੱਜ ਤੁਹਾਡੇ ਤੋਂ ਪੈਸੇ ਨਹੀਂ ਲੈਣੇ”  ਤਾਂ ਅਮਿਤ ਨੇ ਹੈਰਾਨੀ ਨਾਲ ਪੈਸੇ ਨਾ ਲੈਣ ਦਾ ਕਾਰਣ ਪੁੱਛਿਆ ਤਾਂ ਬੱਚਾ ਕਹਿਣ ਲੱਗਾ “ਬਾਬੂ ਜੀ ਤੁਸੀਂ ਕਦੇ ਵੀ ਆਮ ਲੋਕਾਂ ਵਾਂਗ ਨਹੀਂ ਕੀਤੀ ਕਿ 10 ਦੀਆਂ ਦੋ ਛੱਲੀਆਂ ਲਵਾਂਗੇ ਜਾਂ ਤਿੰਨ ਦੇ ਦੇ ਕਦੀ ਕਹਿੰਦੇ ਇਹ ਠੰਡੀ ਹੈ,  ਤੁਹਾਡੇ ਵੱਲੋਂ ਜ਼ੋ ਪੈਸੇ ਮੈਨੂੰ ਦਿੱਤੇ ਜਾਂਦੇ ਸਨ ਮੈਂ ਉਨ੍ਹਾਂ ਵਿੱਚੋ ਬਚਾ ਕੇ ਆਪਣੇ ਸਕੂਲ ਦਾ ਸਮਾਨ ਖਰੀਦ ਲੈਂਦਾ ਸੀ, ਜਿਸ ਕਾਰਣ ਮੈਂ ਅੱਜ ਚੋਥੀ ਕਲਾਸ ਵਿੱਚੋ ਚੰਗੇ ਨੰਬਰਾਂ ਤੇ ਆਇਆ ਹਾਂ” ਅਮਿਤ ਨੇ ਖੁਸ਼ ਹੋ ਕੇ ਆਪਣੀ ਛੱਲੀ ਵਿੱਚੋਂ ਅੱਧੀ ਤੋੜ ਕੇ ਉਸ ਬੱਚੇ ਨੂੰ ਦਿੰਦੇ ਹੋਏ ਉਸ ਦੇ ਸਿਰ ਨੂੰ ਪਲੋਸਿਆ ਤੇ ਫਾਟਕ ਖੁਲਾ ਤੇ ਗੱਡੀ ਅਗਾਂਹ ਨੂੰ ਤੋਰ ਲਈ।
ਇਹ ਸਭ ਕੁੱਝ ਮੈਂ ਚੁੱਪ ਚਾਪ ਵੇਖਦਾ ਦੀ ਰਿਹਾ ਕਿ ਕਿਸ ਤਰ੍ਹਾਂ ਅਸੀਂ ਬਾਲ ਮਜਦੂਰੀ ਰੋਕਣ ਦੀ ਕੋਸ਼ਿਸ ਤਾਂ ਉੱਚ ਪੱਧਰ ਤੇ ਸਮਾਗਮ ਕਰ ਰਹੇ ਹਾਂ । ਉੱਥੇ ਇਹ ਬੱਚੇ ਆਪਣੇ ਮਾਪਿਆਂ ਦੇ ਅਤੇ ਆਪਣੇ ਸੁਪਨੇ ਸਕਾਰ ਕਰਨ ਲਈ ਇਨ੍ਹਾਂ ਬੱਚਿਆਂ ਨੂੰ ਬਾਲ ਮਜਬੂਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਰਾ ਸਫ਼ਰ ਖ਼ਤਮ ਹੋ ਚੁੱਕਾ ਸੀ ਪਰ ਮੇਰੇ ਵਿੱਚ ਐਨੀ ਹਿੰਮਤ ਨਹੀਂ ਸੀ ਕਿ ਜ਼ੋ ਮੈਂ ਰੋਜ਼ ਸੋਚਦਾ ਹੁੰਦਾ ਸੀ ਕਿ ਅਮਿਤ ਐਵੇਂ ਨਜਾਇਜ਼ ਪੈਸੇ ਹੀ ਖ਼ਰਚ ਕਰਦਾ ਹੈ। ਮੈਂ ਉਤਰਦੇ ਸਾਰ ਉਸ ਨਾਲ ਹੱਥ ਮਿਲਉਣ ਦੀ ਜਗ੍ਹਾ ਉਸ ਨੂੰ ਦਿਲੋਂ ਸਲਾਮ ਕਰਕੇ ਗੱਡੀ ਵਿੱਚੋਂ ਉਤਰ ਗਿਆ।
-ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ, ਜਲੰਧਰ। ਮੋ.098721 97326
Share on Google Plus

About Unknown

    Blogger Comment
    Facebook Comment

0 comments:

Post a Comment