ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਟੇਬਲ ਟੈਨਿਸ ਵਿੱਚ ਜਲਵਾ-ਏ.ਪੀ.ਜੇ. ਨੂੰ ਹਰਾ ਕੇ ਸੋਨ ਤਗਮਾ ਜਿੱਤਿਆ

ਜਲੰਧਰ 4 ਸਤੰਬਰ (ਗੁਰਕੀਰਤ ਸਿੰਘ)- ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਟੇਬਲ-ਟੈਨਿਸ ਜੋਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅੰਡਰ-19 ਅਤੇ ਅੰਡਰ-14 ਕੁੜੀਆਂ ਦੀ ਟੀਮ ਨੇ ਸੋਨ ਤਗਮਾ ਜਿੱਤਿਆ। ਕੁੜੀਆਂ ਦੀ ਅੰਡਰ-19 ਟੀਮ ਵਿੱਚੋਂ ਹੇਜਲ, ਰਾਬਿਆ, ਸਮੀਕਸ਼ਾ, ਸ਼ਰੇਆ ਅਤੇ ਲਵਿਆ ਨੂੰ ਜ਼ਿਲਾ ਪੱਧਰੀ ਮੁਕਾਬਲਿਆਂ ਲਈ ਵੀ ਚੁਣਿਆ ਗਿਆ। ਅੰਡਰ-19 ਦੀ ਟੀਮ ਨੇ ਏ.ਪੀ.ਜੇ. ਸਕੂਲ ਦੀ ਟੀਮ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਅੰਡਰ-14 ਦੀ ਟੀਮ ਵਿੱਚ ਕਸ਼ਿਕਾ, ਕਾਸ਼ਵੀ, ਤਾਨਿਆ ਗੁਪਤਾ ਅਤੇ ਆਰੋਹੀ ਨੇ ਸੋਨ ਤਗਮਾ ਜਿੱਤਿਆ। ਬਾਕੀ ਵਿਦਿਆਰਥੀਆਂ ਦੀ ਚੋਣ ਟ੍ਰਾਇਲ ਤੋਂ ਬਾਦ ਕੀਤੀ ਜਾਵੇਗੀ। ਇਨੋਸੈਂਟ ਹਾਰਟਸ ਲੋਹਾਰਾਂ ਦੀ ਅੰਡਰ-14 ਦੀ ਟੀਮ ਵਿੱਚ ਕ੍ਰਿਸ਼ਾ ਮਿਤੱਲ, ਅੰਸ਼ਿਕਾ ਅਤੇ ਸੰਚਿਤਾ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੈਨਜਮੈਂਟ ਅਤੇ ਡਾਇਰੈਕਟਰ ਪ੍ਰਿੰਸੀਪਲ ਧੀਰਜ ਬਨਾਤੀ ਨੇ ਜੇਤੂ ਖਿਡਾਰੀਆਂ ਦੇ ਨਾਲ-ਨਾਲ ਖੇਡ ਇੰਚਾਰਜ ਸੰਜੀਵ ਭਾਰਦਵਾਜ ਅਤੇ ਕੋਚ ਤਿਲਕ ਰਾਜ ਤੇ ਕਨਿਕਾ ਨੂੰ ਵਧਾਈ ਦਿੱਤੀ। ਬੌਰੀ ਮੈਮੋਰੀਅਲ ਐਜੁਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਅਕਾਦਮਿਕ ਸਕੱਤਰ ਡਾ. ਅਨੂਪ ਬੌਰੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੂੰ ਟਰਸਟ ਵਲੋਂ ਫੀਸ ਵਿੱਚ ਰਾਹਤ ਦਿੱਤੀ ਜਾਵੇਗੀ।
Share on Google Plus

About Unknown

    Blogger Comment
    Facebook Comment

0 comments:

Post a Comment