ਤਲਵੰਡੀ ਸਾਬੋ, 23 ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਭਾਗੀਵਾਂਦਰ ਵਿਖੇ ਉਸਾਰੀ ਅਧੀਨ ਸ੍ਰੀ ਬਾਲਾ ਜੀ ਇੱਛਾ ਪੂਰਤੀ ਮੰਦਰ ਵਿਖੇ ਸ੍ਰੀ ਬਾਲਾ ਜੀ ਦਾ ਚੌਥਾ ਵਿਸ਼ਾਲ ਭੰਡਾਰਾ ਅਤੇ ਜਾਗਰਣ 26 ਮਈ ਦਿਨ ਸ਼ਨੀਵਾਰ ਨੂੰ ਪੂਰਨ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।
ਉਕਤ ਜਾਣਕਾਰੀ ਦਿੰਦਿਆਂ ਸ੍ਰੀ ਬਾਲਾ ਜੀ ਇੱਛਾ ਪੂਰਤੀ ਮੰਦਰ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਭਾਗੀਵਾਂਦਰ ਦੀ ਇਸ ਨਹਿਰ ਉੱਪਰ ਬਾਂਨਰ ਸੈਨਾ ਵੱਡੀ ਗਿਣਤੀ ਵਿਚ ਵਾਸ ਕਰਦੀ ਹੈ ਅਤੇ ਇਸ ਥਾਂ ਤੇ ਪਿਛਲੇ ਲੰਮੇ ਸਮੇਂ ਤੋਂ ਹੀ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਰਹੀਆਂ ਹਨ ਜਿਸ ਕਾਰਨ ਹਰ ਰੋਜ਼ ਹੀ ਭਗਤਾਂ ਦਾ ਵੱਡਾ ਤਾਂਤਾ ਇਸ ਜਗ੍ਹਾ ਤੇ ਲੱਗਿਆ ਰਹਿੰਦਾ ਹੈ ਅਤੇ ਜਿਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਈਆਂ ਹੁੰਦੀਆਂ ਹਨ ਉਹ ਇਸ ਜਗਾ ਤੇ ਬਾਨਰ ਸੈਨਾ ਦੀ ਸੇਵਾ ਕਰਨ ਲਈ ਆਉਂਦੇ ਹਨ ਅਤੇ ਭਗਤਾਂ ਦੀ ਇੱਛਾ ਅਤੇ ਵਿਸ਼ਵਾਸ ਨੂੰ ਵੇਖਦਿਆਂ ਸੁਸਾਇਟੀ ਵੱਲੋਂ ਇਸ ਜਗ੍ਹਾ ਤੇ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਹੈ।
ਅਹੁਦੇਦਾਰਾਂ ਨੇ ਦੱਸਿਆ ਕਿ ਭਾਰਤੀ ਸਨਾਤਨ ਧਰਮ ਮਹਾਂਵੀਰ ਦਲ, ਹਰੀ ਸ਼ੰਕਰ ਚਰਨ ਪਾਦੁਕਾ ਸੇਵਾ ਦਲ ਬਠਿੰਡਾ, ਦਿਵਯ ਜਿਓਤੀ ਜਾਗਰਨ ਸੰਸਥਾਨ ਬਠਿੰਡਾ, ਪੀਰਖਾਨਾ ਸੇਵਾ ਸਮਿਤੀ ਸੰਗਰੀਆ, ਮਨੀਮਹੇਸ਼ ਜਾਗਰਣ ਮੰਡਲ ਬਠਿੰਡਾ, ਬਾਲਾ ਜੀ ਸੰਕੀਰਤਨ ਗਰੁੱਪ ਬਠਿੰਡਾ, ਸ੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਬਠਿੰਡਾ, ਸ੍ਰੀ ਸਾਲਾ ਸਰ ਸੇਵਾ ਸਮਿਤੀ ਰਾਮਾ ਮੰਡੀ, ਸ੍ਰੀ ਸ਼ਾਮ ਪ੍ਰਚਾਰ ਮੰਡਲ ਬਠਿੰਡਾ, ਸ੍ਰੀ ਗਊਸ਼ਾਲਾ ਕਮੇਟੀ ਬਠਿੰਡਾ, ਸ੍ਰੀ ਹਰ ਹਰ ਮਹਾਂਦੇਵ ਕਾਵੜ ਸੰਘ, ਦੀ ਰਾਮਾਂ ਸਹਾਰਾ ਵੈਲਫੇਅਰ ਕਲੱਬ, ਗੁੱਡ ਵੈਲਫੇਅਰ ਸਪੋਰਟਸ ਕਲੱਬ, ਅਗਰਵਾਲ ਸਭਾ ਮੌੜ ਮੰਡੀ ਅਤੇ ਡੇਰਾ ਦਾਦੂ ਪੰਥੀ ਤੋਂ ਇਲਾਵਾ ਗ੍ਰਾਮ ਪੰਚਾਇਤ ਭਾਗੀਵਾਂਦਰ, ਗ੍ਰਾਮ ਪੰਚਾਇਤ ਜੀਵਨ ਸਿੰਘ ਵਾਲਾ, ਗ੍ਰਾਮ ਪੰਚਾਇਤ ਚੱਠੇਵਾਲਾ, ਗ੍ਰਾਮ ਪੰਚਾਇਤ ਕੋਟ ਸ਼ਮੀਰ ਅਤੇ ਗ੍ਰਾਮ ਪੰਚਾਇਤ ਮਾਹੀ ਨੰਗਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਜਾਗਰਣ ਵਿੱਚ ਗਾਇਕ ਬਬਲੀ ਸ਼ਰਮਾ, ਗਾਇਕਾ ਕੁਆਰੀ ਗੁੰਜਨ ਫ਼ਤਿਹਾਬਾਦ ਅਤੇ ਗਾਇਕਾ ਪੂਜਾ ਸ਼ਰਮਾ ਵੱਲੋਂ ਸ੍ਰੀ ਬਾਲਾ ਜੀ ਦਾ ਗੁਣਗਾਨ ਕੀਤਾ ਜਾਵੇਗਾ।

0 comments:
Post a Comment