ਸ਼ਿਲਾਂਗ 6 ਜੂਨ (ਸਵੀਡਨ ਅਰੋੜਾ)- ਜਿਵੇ ਕਿ ਅਸੀਂ ਸਾਰੇ ਜਾਂਦੇ ਹਾਂ ਮੇਘਾਲਿਆ ਦੇ ਸ਼ਿਲਾਂਗ ਦੇ ਪੰਜਾਬੀ ਕਲੋਨੀ ਚ ਸਿੱਖਾਂ ਨੂੰ ਤੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ।ਇਹ ਮਾਮਲਾ ਵੀਰਵਾਰ ਨੂੰ ਖਾਸੀ ਮੁੰਡੇ ਅਤੇ ਪੰਜਾਬੀ ਕੁੜੀ ਵਿਚਾਲੇ ਵਿਵਾਦ ਤੋਂ ਬਾਅਦ ਸ਼ੁਰੂ ਹੋਇਆ। ਛੇਵੇਂ ਦਿਨ ਵੀ ਹਾਲਾਤ ਕਾਫੀ ਤਨਾਵ ਵਾਲੇ ਨੇ, ਸਿਲਾਂਗ ਚ ਇੱਕ ਹਜਾਰ ਤੋਂ ਵੱਧ ਸਿੱਖ ਪਰਿਵਾਰ ਕਈ ਦਿਨਾਂ ਤੋਂ ਭੁੱਖੇ ਫਸੇ ਹੋਏ ਹਨ,ਉਨ੍ਹਾਂ ਤੇ ਜਾਨਲੇਵਾ ਹਮਲੇ ਹੋ ਰਹੇ ਹਨ ਤੇ ਸਿੱਖ ਭੈਣਾਂ ਦੀ ਬੇਪਤੀ ਹੋ ਰਹੀ ਹੈਂ ।ਪੰਜਾਬੀ ਕਲੋਨੀ ਦੇ ਵਸਨੀਕ ਸਨੀ ਸਿੰਘ ਦੇ ਦੱਸਿਆ, ''ਮਾਮਲਾ ਤਾਂ ਕੁਝ ਵੀ ਨਹੀਂ ਸੀ। ਸਰਕਾਰੀ ਬੱਸ ਦੇ ਕੰਡਕਟਰ ਨੇ ਸਾਡੇ ਭਾਈਚਾਰੇ ਦੀ ਇੱਕ ਕੁੜੀ ਨੂੰ ਛੇੜਿਆ ਅਤੇ ਕੁੱਟਮਾਰ ਹੋ ਗਈ। ਪੁਲਿਸ ਦੇ ਦਖ਼ਲ ਮਗਰੋਂ ਸਭ ਠੀਕ ਸੀ ਪਰ ਸ਼ਾਮ ਨੂੰ ਸਥਾਨਕ ਸੰਗਠਨ ਆਪਣੇ ਲੋਕਾਂ ਨਾਲ ਸਾਡੀ ਕਲੋਨੀ ਵਿੱਚ ਵੜ ਗਏ। ਅਸੀਂ ਪੁਲਿਸ ਨੂੰ ਖ਼ਬਰ ਦਿੱਤੀ ਤਾਂ ਪੱਥਰਬਾਜ਼ੀ ਸ਼ੁਰੂ ਹੋ ਗਈ।'' ਈਸਟ ਖਾਸੀ ਹਿਲਜ਼ ਜ਼ਿਲ੍ਹੇ ਦੇ ਡੀਐੱਮ ਪੀਐੱਸ ਦਖਾਰ ਨੇ ਮੰਗਲਵਾਰ ਨੂੰ ਸ਼ਿਲਾਂਗ ਦੀ ਮੌਜੂਦਾ ਹਾਲਤ ਤੇ ਦੱਸਿਆ, "ਸ਼ਿਲਾਂਗ ਵਿੱਚ ਹਾਲੇ ਕਰਫਿਊ ਹੈ ਪਰ ਹਾਲਾਤ ਫਿਲਹਾਲ ਕਾਬੂ ਹੇਠ ਹਨ। ਅੱਜ ਹਿੰਸਾ ਦੀ ਕੋਈ ਘਟਨਾ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਅਸੀਂ ਪੈਰਾਮਿਲੀਟ੍ਰੀ ਫੌਜ ਦੀ ਇੱਕ ਟੁਕੜੀ ਨੂੰ ਸ਼ਹਿਰ ਵਿੱਚ ਤੈਨਾਤ ਕੀਤਾ ਹੈ।"ਹਿਊਮਨ ਰਾਈਟਸ ਅਤੇ ਲੋਕ ਇਨਸਾਫ ਪਾਰਟੀ ਸਵੀਡਨ ਦੇ ਪ੍ਰਧਾਨ ਡਾਕਟਰ ਸੋਨੀਆ ਨੇ ਕਿਹਾ ਹੈ "ਲੀਡਰਾਂ ਦਾ ਸ਼ਿਲਾਂਗ ਜਾ ਕੇ ਗੁਰਦੁਆਰੇ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ' ਕਹਿਣਾ ਉਸੇ ਤਰ੍ਹਾਂ ਹੈ ਜਿਵੇਂ ਸਾਕਾ ਨੀਲਾ ਤਾਰਾ ਵੇਲੇ ਸਰਕਾਰੀ ਚਮਚਿਆਂ ਕੋਲੋਂ ਰੇਡੀਓ ਉੱਤੇ ਬਿਆਨ ਦਿੱਤੇ ਗਏ ਸਨ ਕਿ 'ਥੜ੍ਹਾ ਸਾਹਿਬ ਬਿਲਕੁਲ ਠੀਕ ਹੈ'। ਇਹ ਦਿਖਾਉਣਾ ਕੀ ਚਾਹੁੰਦੇ ਨੇ? 2000ਪਰਿਵਾਰ ਇਸ ਵੇਲੇ ਖ਼ਤਰੇ ਚ ਹੈਂ। ਬੱਚੇ ਤੇ ਔਰਤਾਂ ਨੂੰ ਗੁਰਦੁਆਰੇ ਚ ਰੱਖਿਆ ਹੈ ਤੇ ਰਾਤ ਨੂੰ ਆਦਮੀ ਪਹਿਰਾ ਦਿੰਦੇ ਹਾਂ ਕੀ ਇਹ 84 ਦੀ ਯਾਦ ਨਹੀਂ ਦਿਲਉਂਦੇ?ਉਸ ਵੇਲੇ ਵੀ ਸਿੱਖਾਂ ਦੇ ਕੁੱਜ ਇਸੇ ਤਰ੍ਹਾਂ ਦੇ ਹਾਲਤ ਸਨ।ਬਾਰਬਰ ਅਜਿਹਾ ਕਿਉਂ? ਕੀ 90% ਕੁਰਬਾਨੀਆਂ ਦਾ ਮੁੱਲ ਇਹ ਹੈਂ?ਸਿਸਯਾਸਟ ਛੱਡ ਇਕ ਸਟੀਕ ਹਾਲ ਲੱਭਣ ਚਾਹੀਦਾ ਹੈਂ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਹੋਣ।ਮੇਰੇ ਵਲੋਂ ਆਮ ਜਨਤਾ ਨੂੰ ਅਪੀਲ ਹੈਂ ਸ਼ਾਂਤੀ ਬਣਾਓ ਕਿਉਂਕਿ ਦੰਗੇ ਫਸਾਦ ਨਾਲ ਕਦੇ ਕਿਸੇ ਆਮ ਜਨਤਾ ਦਾ ਫਾਇਦਾ ਨਾ ਹੋਇਆ ਤੇ ਨਾ ਹੋਣਾ "ਸ਼ਿਲਾਂਗ ਦੇ ਸੀਐਮ ਕੋਨਰਾਡ ਸੰਗਮਾ ਦਾ ਕਹਿਣਾ ਹੈ ਕਿ ਹਿੰਸਾ ਫਿਰਕੂ ਨਹੀਂ ਹੈ ਸਗੋਂ ਪੈਸੇ ਦੇ ਕੇ ਕਰਵਾਈ ਜਾ ਰਹੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਇਹ ਦੰਗੇ ਫਿਰਕੂ ਨਹੀਂ ਹਨ ਅਤੇ ਸਿਰਫ ਸ਼ਹਿਰ ਦੇ ਇੱਕ ਹਿੱਸੇ ਤੱਕ ਸੀਮਤ ਹਨ।ਡੀਐਸਜੀਐਮਸੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਟਵੀਟ ਕੀਤਾ ਕਿ ਸ਼ਿਲਾਂਗ ’ਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਉਥੇ ਵਸਦੇ ਸਿੱਖਾਂ ਦੀ ਕਾਲੋਨੀ ਨੂੰ ਉਜਾੜਨ ਲਈ ਕੁਝ ਸਵਾਰਥੀ ਤੱਤ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਮੁਖ ਉਦੇਸ਼ ਸਿੱਖਾਂ ਨੂੰ ਸੂਬੇ ਤੋਂ ਬਾਹਰ ਕੱਢਣਾ ਹੈ।ਪੰਜਾਬੀ ਕਲੋਨੀ ਦੀ ਗੁਰਦੁਆਰਾ ਕਮੇਟੀ ਦੇ ਮੈਂਬਰ ਸੰਗਮ ਸਿੰਘ ਨੇ ਕਿਹਾ, "ਸਾਡੇ ਇਲਾਕੇ ਵਿੱਚ ਲਗਾਤਾਰ ਕਰਫਿਊ ਹੈ। ਅਸੀਂ ਬਾਹਰ ਨਹੀਂ ਨਿਕਲ ਸਕਦੇ। ਅਜਿਹੇ ਵਿੱਚ ਹਾਲਾਤ ਸੁਧਰਨ ਦੀ ਗੱਲ ਕਿਵੇਂ ਕਹਿ ਸਕਦੇ ਹਾਂ। ਫਿਲਹਾਲ ਮਾਹੌਲ ਤਣਾਅ ਵਾਲਾ ਹੀ ਹੈ।" ਫ਼ਰਹਾਨ ਅਖਤਰ ਨੇ ਟਵੀਟ ਕੀਤਾ ਕਿ "ਸ਼ਿਲੌਂਗ ਚ ਹਿੰਸਾ ਬਾਰੇ ਸੁਣ ਕੇ ਦੁੱਖ ਹੋਇਆ, ਉਮੀਦ ਹੈ ਕਿ ਜੋ ਵੀ ਮੁੱਦਾ ਹੈ, ਉਸਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਵੇ ਅਤੇ ਇਹ ਵੀ ਆਸ ਹੈ ਕਿ ਮੇਰੇ ਦੋਸਤ ਜੋ ਉਥੇ ਨੇ ਅਤੇ ਉਨ੍ਹਾਂ ਦੇ ਪਰਿਵਾਰ ਸੁਰੱਖਿਅਤ ਹੋਣ"।
- Blogger Comment
- Facebook Comment
Subscribe to:
Post Comments
(
Atom
)
0 comments:
Post a Comment