ਤਲਵੰਡੀ ਸਾਬੋ, 23 ਜੂਨ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਨਹਿਰੀ ਪਾਣੀ ਦੀ ਕਮੀ ਕਾਰਨ ਕਿਸਾਨਾਂ ਦੀ ਫਸਲ ਤਬਾਹ ਹੋ ਰਹੀ ਹੈ ਪ੍ਰੰਤੂ ਹੁਣ ਕੁਦਰਤ ਦੀ ਕਰੋਪੀ ਦੇ ਚਲਦਿਆਂ ਖੇਤਰ ਦੇ ਅਨੇਕਾਂ ਪਿੰਡਾਂ ਦੇ ਕਿਸਾਨਾਂ ਦੀ ਨਰਮੇ ਦੀ ਫਸਲ ਪੈਰਾਬਿਲਟ ਨਾਮੀ ਬਿਮਾਰੀ ਕਾਰਨ ਬਰਬਾਦ ਹੋ ਗਈ ਹੈ। ਕਿਸਾਨਾਂ ਦੁਆਰਾ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਕਿਸਾਨ ਕੁਲਵਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਮੀਂਹ ਪੈਣ ਤੋਂ ਦੋ ਘੰਟੇ ਬਾਅਦ ਹੀ ਉਹਨਾਂ ਦੀ ਨਰਮੇ ਦੀ ਤਿੰਨ ਏਕੜ ਫਸਲ ਸੁੱਕਣੀ ਸ਼ੁਰੂ ਹੋ ਗਈ। ਉਹਨਾਂ ਨੇ ਖੇਤੀਬਾੜੀ ਵਿਭਾਗ ਕੋਲੋਂ ਦਵਾਈ ਵੀ ਲਿਆ ਕੇ ਛਿੜਕਾਅ ਕੀਤਾ ਪ੍ਰੰਤੂ ਉਸਦਾ ਵੀ ਕੋਈ ਅਸਰ ਨਹੀਂ ਹੋਇਆ। ਇਸੇ ਤਰ੍ਹਾਂ ਕਿਸਾਨ ਜਗਸੀਰ ਸਿੰਘ ਲਹਿਰੀ ਨੇ ਦੱਸਿਆ ਕਿ ਮੀਂਹ ਪੈਣ ਤੋਂ ਕੁੱਝ ਘੰਟੇ ਬਾਅਦ ਹੀ ਉਸਦਾ ਨਰਮਾ ਸੁੱਕਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਪਿੰਡ ਨੰਗਲਾ ਦੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗੂ ਬਹੱਤਰ ਸਿੰਘ ਨੰਗਲਾ ਦੀ ਠੇਕੇ 'ਤੇ ਲਈ ਸੱਤ ਏਕੜ, ਗੁਰਮੀਤ ਸਿੰਘ ਨੰਗਲਾ ਦੀ ਤਿੰਨ ਏਕੜ, ਨਾਜਮ ਸਿੰਘ ਨੰਗਲਾ ਦੀ ਸੱਤ ਏਕੜ ਅਤੇ ਅਵਤਾਰ ਸਿੰਘ ਨੰਗਲਾ ਦੀ ਦੋ ਏਕੜ ਫਸਲ ਤਬਾਹ ਹੋ ਗਈ ਜਦੋਂ ਕਿ ਪਿੰਡ ਲਹਿਰੀ ਦੇ ਕਿਸਾਨ ਅਮਨਦੀਪ ਸਿੰਘ ਦੀ ਸੱਤ ਏਕੜ ਤੋਂ ਇਲਾਵਾ ਸੀਂਗੋ ਦੇ ਕਿਸਾਨ ਅਮਨਦੀਪ ਸਿੰਘ ਦੀ ਦੋ ਏਕੜ ਅਤੇ ਅਮਨਦੀਪ ਸਿੰਘ ਅਤੇ ਬੂਟਾ ਸਿੰਘ ਦੀ ਫਸਲ ਤਬਾਹ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਪਏ ਹਨ।
ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਸਹਾਇਕ ਸਕੱਤਰ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਮੌੜ, ਰਾਮਾਂ ਅਤੇ ਤਲਵੰਡੀ ਸਾਬੋ ਦੇ ਬਹੁਤ ਸਾਰੇ ਪਿੰਡਾਂ ਦੇ ਕਿਸਾਨਾਂ ਦੀ ਨਰਮੇ ਦੀ ਫਸਲ ਮਰੀ ਹੈ। ਉਹਨਾਂ ਖੇਤੀਬਾੜੀ ਵਿਭਾਗ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਮਹਿਕਮੇ ਦੁਆਰਾ ਕਿਸਾਨਾਂ ਨੂੰ ਇਸ ਬਿਮਾਰੀ ਪ੍ਰਤੀ ਕੈਂਪ ਆਦਿ ਲਗਾ ਕੇ ਅਗਾਊਂ ਜਾਗਰੂਕ ਕਰਨ ਦੀ ਬਿਜਾਇ ਝੋਨੇ ਵਾਲੇ ਕਿਸਾਨਾਂ 'ਤੇ ਪਰਚੇ ਕਰਨ 'ਚ ਰੁਝੇ ਰਹੇ ਹਨ ਪ੍ਰੰਤੂ ਇਧਰ ਕੋਈ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਮਹਿਕਮੇ ਅਤੇ ਸਰਕਾਰ ਪਾਸੋਂ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਮਹਿਕਮੇ ਨੂੰ ਜਾਣੂ ਕਰਵਾਇਆ ਕਿ ਅਜੇ ਵੀ ਜੋ ਫਸਲ ਬਚੀ ਹੈ ਉਸ ਨੂੰ ਬਚਾਇਆ ਜਾਵੇ ਨਹੀਂ ਤਾਂ ਕਿਸਾਨ ਅਤੇ ਕਿਸਾਨੀ ਖਤਮ ਹੋ ਜਾਵੇਗੀ।
ਖੇਤੀਬਾੜੀ ਮਹਿਕਮੇ ਦੇ ਸਬ ਇੰਸਪੈਕਟਰ ਹਰਜੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਧਰਤੀ ਹੇਠਲੇ ਤੇਜਾਬੀ ਪਾਣੀ ਦੇ ਕਾਰਨ ਨਰਮਾ ਖਰਾਬ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਉਕਤ ਬਿਮਾਰੀ ਦੀ ਰੋਕਥਾਮ ਲਈ ਦਵਾਈ ਮੁਫਤ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਦੇ ਮਿੱਟੀ, ਪਾਣੀ ਦੇ ਸੈਂਪਲ ਭਰਨ ਤੋਂ ਇਲਾਵਾ ਖਰਾਬ ਹੋਈ ਫਸਲ ਦਾ ਮੁਆਇਨਾ ਕੀਤਾ ਜਾ ਰਿਹਾ ਹੈ।
ਖਬਰ ਲਿਖੇ ਜਾਣ ਤੱਕ ਇਹ ਵੀ ਪਤਾ ਲੱਗਿਆ ਹੈ ਕਿ ਪਿੰਡ ਮਲਕਾਣਾ ਦੇ ਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨੇ ਨਰਮੇ ਦੀ ਖਰਾਬ ਫਸਲ ਵਾਹ ਦਿੱਤੀ ਹੈ। ਕਿਸਾਨ ਅੰਮ੍ਰਿਤਪਾਲ ਸਿੰਘ ਮਲਕਾਣਾ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਦੇ ਕਹਿਣ 'ਤੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਵੀ ਅੱਗ ਨਹੀਂ ਲਾਈ ਅਤੇ ਨਰਮਾ ਵੀ ਵਿਭਾਗ ਦੇ ਕਹਿਣ ਅਨੁਸਾਰ ਬੈਡਾਂ 'ਤੇ ਲਾਇਆ ਪ੍ਰੰਤੂ ਫਿਰ ਵੀ ਨਰਮਾ ਖਰਾਬ ਹੋ ਰਿਹਾ ਹੈ ਪ੍ਰੰਤੂ ਹੁਣ ਵਿਭਾਗ ਇਹ ਕਹਿ ਰਿਹਾ ਹੈ ਕਿ ਇਹ ਬਿਮਾਰੀ ਬੈਡਾਂ 'ਤੇ ਕੀਤੀ ਬਿਜਾਈ ਵਿੱਚ ਪਾਈ ਗਈ ਹੈ।

0 comments:
Post a Comment