ਆਰਥਿਕ ਕਮਜ਼ੋਰੀ ਕਾਰਨ ਕੋਈ ਵੀ ਹੋਣਹਾਰ ਵਿਦਿਆਰਥੀ ਸਿੱਖਿਆ ਤੋਂ ਨਹੀਂ ਰਹੇਗਾ ਵਾਂਝਾ : ਅਨਿਲ ਚੋਪੜਾ
ਜਲੰਧਰ 22 ਜੂਨ (ਜਸਵਿੰਦਰ ਆਜ਼ਾਦ)- 10ਵੀਂ ਤੇ 10+2 ਤੋਂ ਬਾਅਦ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਇੱਛੁਕ ਵਿਦਿਆਰਥੀਆਂ ਲਈ ਉਤਰੀ ਭਾਰਤ ਦੀ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੰਸਥਾ ਸੇਂਟ ਸੋਲਜਰ ਗਰੁਪ ਆਫ ਇੰਸਟੀਚਿਊਸ਼ਨਜ ਵੱਲੋਂ ਯੋਗ ਵਿਦਿਆਰਥੀਆਂ ਲਈ ਹਰ ਸਾਲ ਦਿੱਤੀ ਜਾਣ ਵਾਲੀ 'ਮਾਸਟਰ ਰਾਜਕੰਵਰ ਚੋਪੜਾ ਇਕ ਕਰੋੜ ਸਕਾਲਰਸ਼ਿਪ' ਇਸ ਸਾਲ ਵੀ ਯੋਗ ਵਿਦਿਆਰਥੀਆਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਚੇਅਰਮੈਨ ਅਨਿਲ ਚੋਪੜਾ ਨੇ ਦੱਸਿਆ ਕਿ ਇਹ ਵਜ਼ੀਫ਼ਾ ਸੇਂਟ ਸੋਲਜਰ ਗਰੁਪ ਆਫ ਇੰਸਟੀਚਿਊਸ਼ਨਜ ਵਿੱਚ ਸਿੱਖਿਆ ਪ੍ਰਾਪਤ ਕਰਨ ਦੇ ਇੱਛੁਕ ਸਾਰੇ ਵਿਦਿਆਰਥੀਆਂ ਲਈ ਉਪਲਬਧ ਹੋਵੇਗਾ। ਉਨਾਂ ਕਿਹਾ ਕਿ ਵਿਦਿਆਰਥੀਆਂ ਦੀ ਯੋਗਤਾ ਤੇ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਇੱਛਾ ਨੂੰ ਦੇਖਦੇ ਹੋਏ ਸੇਂਟ ਸੋਲਜਰ ਸੰਸਥਾ ਵੱਲੋਂ ਹਰ ਸਾਲ ਇਕ ਕਰੋੜ ਦਾ ਵਜ਼ੀਫ਼ਾ ਦਿੱਤਾ ਜਾਂਦਾ ਹੈ। ਯੋਗਤਾ ਪ੍ਰੀਖਿਆ ਵਿੱਚ 91 ਤੋਂ 100 ਫ਼ੀਸਦੀ ਅੰਕ ਲੈਣ ਵਾਲੇ ਵਿਦਿਆਰਥੀ ਨੂੰ ਸੌ ਫ਼ੀਸਦੀ, 81 ਤੋਂ 90 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲਿਆਂ ਨੂੰ 50 ਫ਼ੀਸਦੀ, 71 ਤੋਂ 80 ਫ਼ੀਸਦੀ ਅੰਕ ਲੈਣ ਵਾਲਿਆਂ ਨੂੰ 30 ਫ਼ੀਸਦੀ, 65 ਤੋਂ 70 ਫ਼ੀਸਦੀ ਅੰਕ ਲੈਣ ਵਾਲਿਆਂ ਨੂੰ 25 ਫ਼ੀਸਦੀ ਵਜ਼ੀਫ਼ਾ ਬੀ.ਟੈੱਕ., ਪਾਲੀਟੈੱਕਨਿਕ ਡਿਪਲੋਮਾ, ਫਿਜ਼ਿਓਥੈਰੇਪੀ, ਐੱਮ.ਬੀ.ਏ., ਐੱਮ.ਸੀ.ਏ., ਬੀ.ਬੀ.ਏ., ਬੀ.ਸੀ.ਏ., ਜਨਰਲਿਜ਼ਮ ਐਂਡ ਮਾਸ ਕਮਨਿਊਨੀਕੇਸ਼ਨ, ਮੀਡੀਆ ਇੰਟਰਟੇਨਮੈਂਟ ਐਂਡ ਫਿਲਮ ਟੈਕਨਾਲਿਜੀ, ਫੈਸ਼ਨ ਟੈਕਨਾਲਿਜ਼ੀ, ਹੋਟਲ ਮੈਨੇਜਮੈਂਟ, ਐੱਲ.ਐੱਲ.ਬੀ., ਬੀ.ਏ.ਐੱਲ.ਬੀ.ਬੀ., ਬੀ.ਕਾਮ ਐੱਲ.ਐੱਲ.ਬੀ., ਫਿਜ਼ੀਕਲ ਐਜ਼ੂਕੇਸ਼ਨ, ਟੀਚਰ ਐਜ਼ੂਕੇਸ਼ਨ, ਨਰਸਿੰਗ, ਫਾਰਮੈਸੀ ਤੇ ਹੋਰ ਡਿਗਰੀ ਕੋਰਸ ਕਰਨ ਦੇ ਇੱਛੁਕ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ। ਇਸ ਮੌਕੇ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਦੱਸਿਆ ਕਿ ਪਿਛਲੇ ਸਾਲ ਵੱਖ-ਵੱਖ ਸੂਬਿਆਂ ਤੋਂ ਸੰਸਥਾ ਵਿੱਚ ਸਿੱਖਿਆ ਗ੍ਰਹਿਣ ਕਰਨ ਆਏ 800 ਤੋਂ ਵੱਧ ਵਿਦਿਆਰਥੀਆਂ ਨੇ 'ਮਾਸਟਰ ਰਾਜਕੰਵਰ ਚੋਪੜਾ ਇਕ ਕਰੋੜ ਸਕਾਲਰਸ਼ਿਪ' ਦਾ ਲਾਭ ਲਿਆ ਹੈ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਜਨ-ਜਨ ਤਕ ਸਿੱਖਿਆ ਪਹੁੰਚਾਉਣ ਦਾ ਸੁਪਨਾ ਲੈ ਕੇ ਚੇਅਰਮੇਨ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਵੱਲੋਂ ਹੋਣਹਾਰ, ਜ਼ਰੂਰਤਮੰਦ ਤੇ ਵਿਕਲਾਂਗ ਵਿਦਿਆਰਥੀਆਂ ਨੂੰ 'ਮਾਸਟਰ ਰਾਜਕੰਵਰ ਚੋਪੜਾ ਸਕਾਲਸ਼ਿਪ' ਦਿੱਤੀ ਜਾਂਦੀ ਹੈ ਤਾਂ ਕਿ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਕੋਈ ਵੀ ਵਿਦਿਆਰਥੀ ਸਿੱਖਿਆ ਤੋਂ ਵਾਂਝਾ ਨਾ ਰਹੇ। ਚੇਅਰਮੈਨ ਅਨਿਲ ਚੋਪੜਾ ਨੇ ਸਾਰੇ ਵਿਦਿਆਰਥੀਆਂ ਨੂੰ ਛੇਤੀ ਤੋਂ ਛੇਤੀ ਇਸ ਸਕਾਲਰਸ਼ਿਪ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।
0 comments:
Post a Comment