ਸੇਂਟ ਸੋਲਜਰ ਵਿੱਚ 3 ਦਿਨਾਂ ਸਮਰ ਕੈਂਪ, ਵਿਦਿਆਰਥੀਆਂ ਨੇ ਕੀਤੀ ਖੂਬ ਮਸਤੀ

ਜਲੰਧਰ 7 ਜੂਨ (ਜਸਵਿੰਦਰ ਆਜ਼ਾਦ)- ਵੱਧਦੀ ਗਰਮੀ ਤੋਂ ਨਰਸਰੀ ਵਿੰਗ ਦੇ ਨੰਨ੍ਹੇਂ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਵਲੋਂ 3 ਦਿਨਾਂ ਸਮਰ ਕੈਂਪ ਕਰਵਾਇਆ ਗਿਆ ਜਿਸ ਵਿੱਚ ਨਰਸਰੀ, ਐਲ.ਕੇ.ਜੀ ਅਤੇ ਯੂ.ਕੇ.ਜੀ ਦੇ ਬੱਚਿਆ ਨੇ ਭਾਗ ਲਿਆ। ਸਮਰ ਕੈਂਪ ਦਾ ਉਦਘਾਟਨ ਗਰੁੱਪ ਦੀ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਵਲੋਂ ਕੀਤਾ ਗਿਆ।ਸਮਰ ਕੈਂਪ ਦੀ ਸ਼ੁਰੁਆਤ ਵਿਦਿਆਰਥੀਆਂ ਨੂੰ ਵਾਰਮ ਅਪ ਐਕਸਰਸਾਇਜ ਦੇ ਨਾਲ ਕੀਤੀ ਗਈ। ਕੈਂਪ ਵਿੱਚ ਵਿਦਿਆਰਥੀਆਂ ਨੂੰ ਕਈ ਪ੍ਰਕਾਰ ਦੀ ਗੈਮਸ, ਕਲੇ ਮਾਡਲਿੰਗ, ਰੈਂਪ ਵਾਕ ਆਦਿ ਕਰਵਾਈਆ ਗਈ ਅਤੇ ਗਿਆਨ ਵਧਾਉਣ ਲਈ ਪਲੇਨੇਟ ਵਰਲਡ ਅਤੇ ਸੀ-ਐਕਵੈਰਿਅਮ ਆਦਿ ਤਿਆਰ ਕੀਤੇ ਗਏ।ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ਵਿੱਚ ਜ਼ਿਆਦਾ ਤੋਂ ਜ਼ਿਆਦਾ ਫਲ ਖਾਣ, ਫਲਾਂ ਦੇ ਫਾਇਦਿਆ ਦੇ ਬਾਰੇ ਦੱਸਿਆ ਗਿਆ ਅਤੇ ਨੰਨ੍ਹੇਂ ਵਿਦਿਆਰਥੀਆਂ ਲਈ ਪੂਲ ਪਾਰਟੀ ਦਾ ਪ੍ਰਬੰਧ ਵੀ ਕੀਤਾ ਗਿਆ। ਵਾਇਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਨੇ ਵਿਦਿਆਰਥੀਆਂ ਵਲੋਂ ਬਣਾਈਆਂ ਚੀਜਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ।
Share on Google Plus

About Unknown

    Blogger Comment
    Facebook Comment

0 comments:

Post a Comment