ਸੇਂਟ ਸੋਲਜਰ ਵਿੱਚ ਵਿਦਿਆਰਥੀਆਂ ਲਈ ਸਵਿਮਿੰਗ ਕਲਾਸਾਂ

ਜਲੰਧਰ 25 ਜੂਨ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਿੱਠੂ ਬਸਤੀ ਵਿੱਚ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦੇਣ ਅਤੇ ਵਿਕਾਸ ਲਈ 10 ਦਿਨਾਂ ਸਵਿਮਿੰਗ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਸ਼ਵੇਤਾ ਤਿਵਾੜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੇਂਟ ਸੋਲਜਰ ਅਤੇ ਹੋਰ ਸਕੂਲਾਂ ਦੇ ਵੀ ਪਹਿਲੀ ਕਲਾਸ ਤੋਂ ਬਾਰਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਅਗਮ, ਸਿਧਿਕਾ, ਗੌਰੀ, ਰਿਤੀਕਾ, ਆਸ਼ਨਾ, ਆਸ਼ਿਮਾ, ਚਾਹਤ, ਪ੍ਰਿਆ, ਚਾਰੁ, ਰਿਆ, ਲਕਸ਼,  ਰਿਟਿਸ਼, ਰਿਤੀਕ, ਨਾਹਰ, ਸ਼ਰਨ, ਸਹਿਜਪਾਲ, ਦਵਿੰਦਰ, ਚਿਰਾਗ, ਰਿਧਮ ਆਦਿ ਨੇ ਭਾਗ ਲਿਆ। ਇਸ ਮੌਕੇ 'ਤੇ ਵਿਦਿਆਰਥੀਆਂ ਨੂੰ ਫਰੰਟ ਕਰਾਲ, ਫਰੀ ਸਟਾਇਲ, ਬੈਕਸਟਰੋਕ, ਬਟਰਫਲਾਈ ਆਦਿ ਸਵਿਮਿੰਗ ਸਿਖਾਈ ਗਈ। ਕੋਚ ਰਾਜੀਵ ਬਾਲੀ ਅਤੇ ਸ਼੍ਰੀਮਤੀ ਮਿਨਾਕਸ਼ੀ ਨੇ ਸਵਿਮਿੰਗ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵਿਮਿੰਗ ਨਾਲ ਨਾ ਕੇਵਲ ਸਰੀਰਕ ਫਿਟਨੇਸ ਨਾਲ ਹੀ ਦਿਮਾਗੀ ਤੰਦੁਰੁਸਤੀ ਵੀ ਮਿਲਦੀ ਹੈ। ਪ੍ਰਿੰਸੀਪਲ ਸ਼੍ਰੀਮਤੀ ਤਿਪਾੜੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਪੂਰਣ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਵਿੱਖ ਵਿੱਚ ਵਿਦਿਆਰਥੀਆਂ ਲਈ ਹੋਰ ਵੀ ਇਸ ਪ੍ਰਕਾਰ ਦੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
Share on Google Plus

About Unknown

    Blogger Comment
    Facebook Comment

0 comments:

Post a Comment