ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਇੱਕ ਦੀ ਮੌਤ, ਸੱਤ ਜਖਮੀ

ਤਲਵੰਡੀ ਸਾਬੋ, 25 ਜੂਨ (ਗੁਰਜੰਟ ਸਿੰਘ ਨਥੇਹਾ)- ਅੱਜ ਸਵੇਰੇ ਉਪ ਮੰਡਲ ਦੇ ਪਿੰਡ ਸੇਖਪੁਰਾ ਦੀਆਂ ਢਾਣੀਆਂ ਲਾਗੇ ਦੋ ਕਾਰਾਂ ਦੀ ਆਹਮੋ-ਸਾਹਮਣੇ ਤੋਂ ਜਬਰਦਸਤ ਟੱਕਰ ਹੋਣ ਨਾਲ ਵਾਪਰੇ ਸੜਕ ਹਾਦਸੇ ਵਿੱਚ ਇੱਕ ਦੀ ਮੌਤ 'ਤੇ ਸੱਤ ਲੋਕ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਕੁੱਬੇ ਤੋਂ ਤਲਵੰਡੀ ਸਾਬੋ ਵੱਲ ਨੂੰ ਆ ਰਹੀ ਅਲਟੋ ਕਾਰ ਪੀ. ਬੀ-45-6594 ਤੇ ਤਲਵੰਡੀ ਸਾਬੋ ਤੋਂ ਜੰਮੂ ਵੱਲ ਨੂੰ ਜਾ ਰਹੀ ਸਵਿਫਟ ਕਾਰ ਦੀ ਆਹਮੋ-ਸਾਹਮਣੀ ਟੱਕਰ ਹੋਣ ਨਾਲ ਅਲਟੋ ਕਾਰ ਚਾਲਕ ਅਮਰਜੀਤ ਸਿੰਘ (55) ਵਾਸੀ ਕੁੱਬੇ ਦੀ ਮੌਕੇ 'ਤੇ ਮੌਤ ਹੋ ਗਈ ਜਦੋਂ ਕਿ ਦੋਵੇ ਕਾਰਾਂ ਵਿੱਚ ਬੈਠੇ ਸੱਤ ਲੋਕ ਜਖਮੀ ਹੋ ਗਏ ਜਿੰਨਾਂ ਨੂੰ ਸਹਾਰਾ ਵੈਨ ਰਾਹੀਂ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਜਿੱਥੋਂ ਗੰਭੀਰ ਜਖਮੀ ਲੋਕਾਂ ਨੂੰ ਬਠਿੰਡਾ ਤੇ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਖਮੀ ਲੋਕਾਂ ਵਿੱਚ ਕਵਲੀਨ ਕੌਰ, ਗੁਰਨਾਮ ਸਿੰਘ, ਸੁਖਪ੍ਰੀਤ ਕੌਰ (ਤਿੰਨੇ ਵਾਸੀ ਜੰਮੂ), ਅਮਨਪ੍ਰੀਤ ਕੌਰ ਵਾਸੀ ਲੁਧਿਆਣਾ, ਅਰਸਦੀਪ ਸਿੰਘ ਤੇ ਧਰਮਜੀਤ ਕੌਰ ਵਾਸੀ ਕੁੱਬੇ ਸ਼ਾਮਲ ਹਨ ਜਦੋਂ ਕਿ ਬਾਕੀ ਲੋਕਾਂ ਦੇ ਘੱਟ ਸੱਟਾਂ ਹੋਣ ਕਾਰਨ ਛੁੱਟੀ ਦੇ ਦਿੱਤੀ ਗਈ ਹੈ।ਮ੍ਰਿਤਕ ਦੇ ਵਾਰਸ ਪ੍ਰਧਾਨ ਸੁਰਜੀਤ ਸਿੰਘ ਨਥੇਹਾ, ਸੁਖਜੀਤ ਸਿੰਘ ਤੇ ਨਾਇਬ ਸਿੰਘ ਨਥੇਹਾ ਨੇ ਮ੍ਰਿਤਕ ਦਾ ਪੋਸਟ ਮਾਰਟਮ ਜਲਦੀ ਕਰਨ ਦੇ ਨਾਲ ਕਥਿਤ ਦੋਸ਼ੀ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਖਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਡੈਡ ਹਾਊਸ ਵਿੱਚ ਰੱਖ ਦਿੱਤੀ ਹੈ ਜਿਸਦਾ ਪੋਸਟ ਮਾਰਟਮ 25 ਜੂਨ ਨੂੰ ਪੋਸਟ ਮਾਰਟਮ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ।
Share on Google Plus

About Unknown

    Blogger Comment
    Facebook Comment

0 comments:

Post a Comment