ਸੇਂਟ ਸੋਲਜਰ 'ਚ ਫੈਕਲਟੀ ਡਿਵੈਲਪਮੇਂਟ ਪ੍ਰੋਗਰਾਮ

ਅਧਿਆਪਕਾਂ ਨੂੰ ਮਿਲੀ ਇਫੇਕਟਿਵ ਟੀਚਿੰਗ ਸਕਿਲ, ਟੇਕਨਿਕ, ਲਰਨਿੰਗ ਦੀ ਜਾਣਕਾਰੀ
ਜਲੰਧਰ 16 ਜੁਲਾਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ (ਕੋ- ਐੱਡ) ਵਿੱਚ ਫੈਕਲਟੀ ਡਿਵੈਲਪਮੇਂਟ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸ਼੍ਰੀਮਤੀ ਗੁਲਸ਼ਨ ਯਾਦਵ (ਡਾਇਰੇਕਟਰ ਹਿੰਦੂ ਕੰਨਿਆ ਕਾਲਜ), ਡਾ. ਉਸ਼ਾ ਕਪੂਰ (ਸਾਬਕਾ ਪ੍ਰਿੰਸੀਪਲ ਜੀ.ਐੱਨ.ਡੀ.ਯੂ), ਲਾਅ ਕਾਲਜ ਡਾਇਰੇਕਟਰ ਡਾ.ਸੁਭਾਸ਼ ਸ਼ਰਮਾ ਮੁੱਖ ਬੁਲਾਰੇ, ਪ੍ਰੋ-ਚੈਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ, ਡਾਇਰੇਕਟਰ ਸ਼੍ਰੀਮਤੀ ਵੀਨਾ ਦਾਦਾ ਵਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੇਂਟ ਸੋਲਜਰ ਦੇ ਵੱਖ ਵੱਖ ਕਾਲਜਾਂ ਦੇ 100 ਤੋਂ ਵੱਧ ਅਧਿਆਪਕਾਂ ਨੇ ਭਾਗ ਲਿਆ ਜਿਨ੍ਹਾਂ ਨੂੰ ਇਫੇਕਟਿਵ ਟੀਚਿੰਗ ਸਕਿਲ, ਟੇਕਨਿਕ, ਲਰਨਿੰਗ ਆਦਿ ਦੀ ਜਾਣਕਾਰੀ ਦਿੱਤੀ ਗਈ। ਸ਼੍ਰੀਮਤੀ ਗੁਲਸ਼ਨ ਯਾਦਵ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਕਿਹਾ ਅਤੇ ਉਨ੍ਹਾਂ ਨਾਲ ਸਹਿਜਪੂਰਣ ਸੁਭਾਅ ਕਰਣ ਨੂੰ ਕਿਹਾ। 
ਡਾ.ਉਸ਼ਾ ਕਪੂਰ ਨੇ ਅਧਿਆਪਕਾਂ ਦੀ ਵਰਤਮਾਨਕ ਯੋਗਤਾਵਾਂ 'ਤੇ ਚਾਨਣ ਪਾਉਂਦੇ ਹੋਏ ਮੋਟਿਵੇਸ਼ਨ ਦੇ ਸਰੋਤਾਂ ਅਤੇ ਚਰਿੱਤਰ ਦੀ ਮਹੱਤਤਾ ਨੂੰ ਵਿਸਥਾਰ ਨਾਲ ਸਮਝਾਇਆ। ਡਾਇਰੇਕਟਰ ਸੁਭਾਸ਼ ਸ਼ਰਮਾ ਨੇ ਟੀਚਿੰਗ ਤਕਨੀਕ ਦੀਆਂ ਬਾਰੀਕਿਆਂ ਨਾਲ ਜਾਣੂ ਕਰਵਾਇਆ ਅਤੇ ਟੀਚਿੰਗ ਸਮਰੱਥਾ ਵਧਾਉਣ ਦੇ ਤਰੀਕੇ ਦੱਸੇ।
ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੇ ਤਕਨੀਕ ਨਾਲ ਪੜ੍ਹਾਉਣ ਲਈ ਅਧਿਆਪਕਾਂ ਦਾ ਅਪਡੇਟ ਹੋਣਾ ਜਰੂਰੀ ਹੈ। ਇਸ ਮੌਕੇ ਡਾ.ਅਮਰਪਾਲ ਸਿੰਘ, ਪ੍ਰੋ.ਸੰਦੀਪ ਲੋਹਾਨੀ, ਡਾ.ਗੁਰਪ੍ਰੀਤ ਸਿੰਘ ਸੈਣੀ, ਡਾ.ਐੱਸ.ਪੀ.ਐੱਸ ਮਟਿਆਣਾ ਆਦਿ ਵੀ ਮੌਜੂਦ ਰਹੇ।
Share on Google Plus

About Unknown

    Blogger Comment
    Facebook Comment

0 comments:

Post a Comment