ਸੇਂਟ ਸੋਲਜਰ ਵਿੱਚ ਹਵਨ ਯੱਗ ਨਾਲ ਨਵੇਂ ਸਤਰ ਦੀ ਸ਼ੁਰੂਆਤ

ਜਲੰਧਰ 13 ਜੁਲਾਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ (ਕੋ-ਐੱਡ) ਲਿਦੜਾਂ ਵਿੱਚ ਨਵੇਂ ਸੈਸ਼ਨ 2018-19 ਦੀ ਸ਼ੁਰੂਆਤ ਹਵਨ ਯੱਗ ਕਰਵਾ ਕੀਤੀ ਗਈ। ਜਿਸ ਵਿੱਚ 11ਵੀਂ, 12ਵੀਂ, ਬੀਏ, ਬੀਕਾਮ, ਬੀਸੀਏ, ਬੀਐੱਸਈ, ਫਿਜੀੳਥਰੇਪੀ ਆਦਿ ਕੋਰਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ 'ਤੇ ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ, ਕਾਲਜ ਡਾਇਰੇਕਟਰ ਸ਼੍ਰੀਮਤੀ ਵੀਨਾ ਦਾਦਾ, ਲਾਅ ਕਾਲਜ ਪ੍ਰਿੰਸੀਪਲ ਡਾ. ਸੁਭਾਸ਼ ਸ਼ਰਮਾ, ਇੰਜੀਨਿਅਰਿੰਗ ਕਾਲਜ ਪਿ੍ਰੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ, ਸਟਾਫ ਅਤੇ ਵਿਦਿਆਰਥੀਆਂ ਨੇ ਮੰਤਰਉੱਚਾਰਣ ਦੇ ਉਪਰਾਂਤ ਹਵਨ ਯੱਗ ਵਿੱਚ ਆਹੁਤੀਆਂ ਪਾਈਆਂ। ਇਸ ਮੌਕੇ 'ਤੇ 10 + 1 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। 10+1 ਆਰਟਸ ਵਿੱਚ ਕਾਜਲ ਨੂੰ ਪਹਿਲਾ, ਕਵਿਤਾ ਨੂੰ ਦੂਸਰਾ,  ਅਰਸ਼ਦੀਪ ਨੂੰ  ਤੀਸਰਾ, ਕਾਮਰਸ ਵਿੱਚ ਗੌਰਵ ਨੂੰ ਪਹਿਲਾ, ਸੁਮਿਤ ਨੂੰ ਦੂਸਰਾ, ਅਜੈ ਨੂੰ ਤੀਸਰੀ, ਸਾਇੰਸ ਵਿੱਚ ਗੌਤਮ ਵਿਜ ਨੂੰ ਪਹਿਲਾ, ਪੁਸ਼ਪਮ ਨੂੰ ਦੂਸਰਾ, ਪ੍ਰਤੀਪਲ ਨੂੰ ਤੀਸਰੀ ਸਥਾਨ ਪ੍ਰਾਪਤ ਕਰਣ 'ਤੇ ਸੰਮਾਨਿਤ ਕਰਦੇ ਹੋਏ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਪ੍ਰਿੰਸੀਪਲ ਸ਼੍ਰੀਮਤੀ ਦਾਦਾ ਨੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਉਨ੍ਹਾਂਨੂੰ ਸੰਸਥਾ ਨਿਯਮਾਂ ਨਾਲ ਜਾਣੂ ਕਰਵਾਇਆ। ਇਸ ਮੌਕੇ 'ਤੇ ਕਾਲਜ ਦੀ ਵਾਇਸ ਪ੍ਰਿੰਸੀਪਲ ਡਾ. ਮੰਜੀਤ ਕੌਰ ਅਤੇ ਸਾਰੇ ਅਧਿਆਪਕ ਮੌਜੂਦ ਰਹੇ।
Share on Google Plus

About Unknown

    Blogger Comment
    Facebook Comment

0 comments:

Post a Comment